ਬਿਹਾਰ ''ਚ ਸ਼ਰਾਬਬੰਦੀ ਦੀ ਉਲੰਘਣਾ ਕਰਨ ''ਤੇ ਚੀਨੀ ਨਾਗਰਿਕ ਗ੍ਰਿਫਤਾਰ

Tuesday, Jun 19, 2018 - 01:50 AM (IST)

ਬਿਹਾਰ ''ਚ ਸ਼ਰਾਬਬੰਦੀ ਦੀ ਉਲੰਘਣਾ ਕਰਨ ''ਤੇ ਚੀਨੀ ਨਾਗਰਿਕ ਗ੍ਰਿਫਤਾਰ

ਪਟਨਾ— ਪਟਨਾ ਪੁਲਸ ਨੇ ਇਕ ਚੀਨੀ ਨਾਗਰਿਕ ਨੂੰ ਬਿਹਾਰ ਵਿਚ ਸ਼ਰਾਬਬੰਦੀ ਕਾਨੂੰਨ ਦੀ ਉਲੰਘਣਾ ਕਰਨ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਤਿਆਨਡਾਂਗ ਵਜੋਂ ਹੋਈ ਹੈ। ਪੁਲਸ ਨੇ ਉਸ ਨੂੰ ਚੀਨੀ ਸੈੱਲਫੋਨ ਨਿਰਮਾਤਾ ਫਰਮ ਦੇ ਇਕ ਗੈਸਟ ਹਾਊਸ 'ਚੋਂ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਸੀ। ਪਟਨਾ ਦੇ ਐੱਸ. ਐੱਸ. ਪੀ. ਮਨੂ ਮਹਾਰਾਜ ਨੇ ਦੱਸਿਆ ਕਿ ਪੁਲਸ ਇਕ ਦੂਸਰੇ ਚੀਨੀ ਨਾਗਰਿਕ ਵੂ ਚੁਆਂਗਯਾਂਗ ਦੀ ਪਟਨਾ ਪਰਤਣ ਦੀ ਉਡੀਕ ਕਰ ਰਹੀ ਹੈ, ਜਿਸ ਪਿੱਛੋਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਇਮਾਮ ਗੈਸਟ ਹਾਊਸ ਦੇ ਕਮਰਾ ਨੰਬਰ 220-ਬੀ 'ਚੋਂ ਦੋ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਤਿਆਨਡਾਂਗ ਨੂੰ ਅਲਾਟ ਕੀਤਾ ਗਿਆ ਸੀ। ਉਧਰ ਕਮਰਾ ਨੰਬਰ 201-ਬੀ, ਜਿਸ ਵਿਚ ਚੁਆਂਗਯਾਂਗ ਰਹਿ ਰਿਹਾ ਸੀ, ਉਥੋਂ ਇਕ ਆਈ. ਐੱਮ. ਐੱਫ. ਐੱਲ. (ਭਾਰਤ ਵਿਚ ਬਣੀ ਸ਼ਰਾਬ ਦੀ ਬੋਤਲ) ਜ਼ਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਨਾ ਦੇ ਅਲੀਨਗਰ ਸਥਿਤ ਗੈਸਟ ਹਾਊਸ ਵਿਚ ਦੋ ਔਰਤਾਂ ਸਮੇਤ 9 ਚੀਨੀ ਨਾਗਰਿਕ ਰਹਿ ਰਹੇ ਹਨ।


Related News