ਭਾਰਤ-ਨੇਪਾਲ ਸਰਹੱਦ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਰ ਕਰਨ ਦੀ ਕੋਸ਼ਿਸ਼ ''ਚ UP ''ਚ ਚੀਨੀ ਔਰਤ ਗ੍ਰਿਫ਼ਤਾਰ

Sunday, Dec 03, 2023 - 04:00 PM (IST)

ਬਹਿਰਾਈਚ (ਭਾਸ਼ਾ)- ਭਾਰਤ-ਨੇਪਾਲ ਸਰਹੱਦੀ ਗੈਰ-ਕਾਨੂੰਨੀ ਰੂਪ ਨਾਲ ਪਾਰ ਕਰਦੇ ਹੋਏ ਫੜੇ ਜਾਣ ਤੋਂ ਬਾਅਦ ਇਕ ਚੀਨੀ ਨਾਗਰਿਕ ਨੂੰ ਰੂਪਈਡੀਹਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ  ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੌਧ ਭਿਖਸ਼ੂ ਦੇ ਰੂਪ 'ਚ ਨੇਪਾਲ 'ਚ ਦਾਖ਼ਲ ਹੋਣ ਲਈ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਮਹਿਲਾ ਨੂੰ ਸਸ਼ਤਰ ਸੁਰੱਖਿਆ ਬਲ (ਐੱਸ.ਐੱਸ.ਬੀ.) ਕਰਮਚਾਰੀਆਂ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ। ਐੱਸ.ਐੱਸ.ਬੀ. ਦੇ ਸੂਤਰਾਂ ਅਨੁਸਾਰ ਔਰਤ ਦੇ ਚੀਨੀ ਪਾਸਪੋਰਟ 'ਤੇ ਨੇਪਾਲ ਦਾ ਵੀਜ਼ਾ ਹੈ, ਜੋ ਕਿ 19 ਨਵੰਬਰ 2023 ਤੋਂ 16 ਫਰਵਰੀ 2024 ਤੱਕ ਲਈ ਨੇਪਾਲ 'ਚ ਵੈਧ ਹੈ। ਲੀ ਜਿਨ ਮੇਈ ਨਾਮੀ ਇਕ ਔਰਤ ਚੀਨ ਤੋਂ ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਉਤਰੀ ਸੀ।

ਇਹ ਵੀ ਪੜ੍ਹੋ : ਰਾਜਸਥਾਨ 'ਚ ਅਸ਼ੋਕ ਗਹਿਲੋਤ ਨੂੰ ਲੈ ਡੁੱਬੇ ਇਹ 5 ਵੱਡੇ ਮੁੱਦੇ? ਨਤੀਜਿਆਂ ਵਿਚਾਲੇ ਉੱਠ ਰਹੇ ਸਵਾਲ

ਉਨ੍ਹਾਂ ਦੱਸਿਆ ਕਿ ਚੀਨੀ ਔਰਤ ਦੇ ਭਾਰਤ 'ਚ ਦਾਖ਼ਲ ਹੋਣ ਅਤੇ ਵਾਪਸੀ ਦੇ ਮਕਸਦ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਸ.ਬੀ. ਨੇ ਚੀਨੀ ਔਰਤ ਖ਼ਿਲਾਫ਼ ਰੂਪਈਡੀਹਾ ਥਾਣੇ 'ਚ ਵਿਦੇਸ਼ੀ ਐਕਟ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰਵਾਇਆ ਹੈ। ਐੱਸ.ਐੱਸ.ਬੀ. ਦੇ ਕਮਾਂਡੈਂਟ ਜੀ.ਐੱਸ. ਅਦਾਵਤ ਨੇ ਐਤਵਾਰ ਨੂੰ ਦੱਸਿਆ ਕਿ ਔਰਤ ਨੇ ਬੌਧ ਭਿਖਸ਼ੂ ਦੇ ਰੂਪ 'ਚ ਨੇਪਾਲ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੂੰ ਉਸ 'ਤੇ ਸ਼ੱਕ ਹੋਇਆ। ਔਰਤ ਦੇ ਪਾਸਪੋਰਟ 'ਤੇ ਦਰਜ ਜਾਣਕਾਰੀ ਅਨੁਸਾਰ ਉਹ ਚੀਨ ਦੇ ਸ਼ੇਨ ਡਾਂਗ ਦੀ ਵਾਸੀ ਹੈ। ਕਮਾਂਡੈਂਟ ਨੇ ਦੱਸਿਆ ਕਿ ਔਰਤ ਹਿੰਦੀ ਜਾਂ ਅੰਗਰੇਜ਼ੀ ਕੋਈ ਭਾਸ਼ਾ ਸਮਝ ਨਹੀਂ ਪਾ ਰਹੀ ਸੀ। ਹੁਣ ਉਸ ਤੋਂ ਭਾਰਤੀ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਟਰਾਂਸਲੇਟਰ ਦੇ ਮਾਧਿਅਮ ਨਾਲ ਪੁੱਛ-ਗਿੱਛ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News