ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਨੌਜਵਾਨਾਂ ਨੂੰ ਅੱਜ ਭਾਰਤ ਨੂੰ ਸੌਂਪੇਗੀ ਚੀਨੀ ਫੌਜ

09/12/2020 2:54:55 AM

ਨਵੀਂ ਦਿੱਲੀ : ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਚੀਨੀ ਫੌਜ ਅਰੁਣਾਚਲ ਪ੍ਰਦੇਸ਼ ਦੇ ਪੰਜ ਨੌਜਵਾਨਾਂ ਨੂੰ ਸਾਨੂੰ ਸੌਂਪੇਗੀ। ਉਨ੍ਹਾਂ ਕਿਹਾ ਕਿ ਚੀਨ ਦੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫੌਜ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਿਜਿਜੂ ਨੇ ਕਿਹਾ ਕਿ ਅੱਜ ਕਿਸੇ ਵੀ ਸਮੇਂ ਪੰਜਾਂ ਨੌਜਵਾਨਾਂ ਨੂੰ ਸਾਡੇ ਹਵਾਲੇ ਕੀਤਾ ਜਾ ਸਕਦਾ ਹੈ।

ਰਿਜਿਜੂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਚੀਨ ਦੀ ਪੀ.ਐੱਲ.ਏ. ਨੇ ਭਾਰਤੀ ਫੌਜ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸਾਨੂੰ ਸੌਂਪ ਦੇਣਗੇ। ਉਨ੍ਹਾਂ ਨੂੰ ਕੱਲ 12 ਸਤੰਬਰ ਨੂੰ ਕਿਸੇ ਵੀ ਸਮੇਂ ਇੱਕ ਨਿਰਧਾਰਤ ਸਥਾਨ 'ਤੇ ਸੌਂਪਿਆ ਜਾ ਸਕਦਾ ਹੈ।”

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਜਿਜੂ ਨੇ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਚੀਨੀ ਫੌਜ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸਾਰੇ 5 ਨੌਜਵਾਨ ਉਸ ਪਾਸੇ ਮਿਲੇ ਹਨ। ਕੇਂਦਰੀ ਮੰਤਰੀ ਨੇ ਕਿਹਾ ਸੀ, ‘ਚੀਨ ਦੇ ਪੀ.ਐੱਲ.ਏ. ਨੇ ਭਾਰਤੀ ਫੌਜ ਦੇ ਹਾਟਲਾਈਨ ਸੁਨੇਹਾ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਨੌਜਵਾਨ ਉਨ੍ਹਾਂ ਵੱਲ ਮਿਲੇ ਹਨ। ਸਾਡੀ ਅਥਾਰਟੀ 'ਚ ਉਨ੍ਹਾਂ ਨੂੰ ਸੌਂਪਣ ਦੇ ਤਰੀਕੇ 'ਤੇ ਕੰਮ ਕੀਤਾ ਜਾ ਰਿਹਾ ਹੈ।”


Inder Prajapati

Content Editor

Related News