ਚੀਨੀ ਐਪ ਟਿਕਟੋਕ ਦੀ ਵਧਦੀ ਲੋਕਪ੍ਰਿਯਤਾ ਸੁਰੱਖਿਆ ਤੇ ਪ੍ਰਾਈਵੇਸੀ ਲਈ ਖਤਰਾ, ਕਈ ਦੇਸ਼ ਚਿੰਤਤ

07/09/2022 12:56:34 PM

ਗੈਜੇਟ ਡੈਸਕ– ਡਾਂਸਿੰਗ ਅਤੇ ਲਿਪਸਿੰਗ ਵੀਡੀਓ ਲਈ ਮਸ਼ਹੂਰ ਟਿਕਟੋਕ ਨੇ ਇਕ ਵਾਰ ਖੁਦ ਨੂੰ ਇੰਟਰਨੈੱਟ ਦਾ ਆਖਰੀ ਸੁਨਹਿਰੀ ਕੋਨਾ ਕਿਹਾ ਸੀ। ਪੰਜ ਸਾਲ ਪਹਿਲਾਂ ਲਾਂਚਿੰਗ ਤੋਂ ਬਾਅਦ ਚੀਨੀ ਐਪ ਦੇ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਹਨ। ਉਹ ਸਿਲੀਕਾਨ ਵੈਲੀ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਜ਼ਬਰਦਸਤ ਟੱਕਰ ਦੇ ਰਿਹਾ ਹੈ। ਟਿਕਟੋਕ ਤੋਂ ਯੂਜ਼ਰ ਅਤੇ ਐਡਵਰਟਾਈਜ਼ਰ ਖੁੱਸ਼ ਹਨ ਪਰ ਬਹੁਤ ਲੋਕ ਸੋਚਦੇ ਹਨ ਕਿ ਐਪ ਦਾ ਇਕ ਹਨ੍ਹੇਰਾ ਪੱਖ ਵੀ ਹੈ। ਐਪ ਦੀ ਕੰਪਨੀ ਬਾਈਟਡਾਂਸ ਦਾ ਦਫਤਰ ਚੀਨ ’ਚ ਹੈ। ਜਾਸੂਸੀ, ਨਿਗਰਾਨੀ ਅਤੇ ਪ੍ਰੋਪੋਗੈਂਡਾ ਲਈ ਚੀਨ ’ਚ ਕਿਸੇ ਮੀਡੀਆ ਐਪ ਦਾ ਹੋਣਾ ਚਿੰਤਾ ਪੈਦਾ ਕਰਦਾ ਹੈ। ਟਿਕਟੋਕ ਦੀ ਵਧਦੀ ਲੋਕਪ੍ਰਿਯਤਾ ਅਤੇ ਅਮਰੀਕਾ ’ਚ ਚੋਣਾਂ ਦੀ ਦਸਤਕ ਵਿਚਕਾਰ ਸੰਸਦ ’ਚ ਐਪ ਦੀ ਭੂਮਿਕਾ ’ਤੇ ਸਵਾਲ ਚੁੱਕੇ ਜਾ ਰਹੇ ਹਨ। 

ਐਪ ਦੇ ਵਧਦੇ ਪ੍ਰਭਾਵ ’ਤੇ ਕਾਬੂ ਨਹੀਂ ਪਾਇਆ ਗਿਆ ਤਾਂ ਉਹ ਚੀਨ ਦੀ ਸੱਤਾਧਾਰੀ ਕਮਿਊਨਿਟੀ ਪਾਰਟੀ ਦੇ ਦੁਸ਼ਮਣਾਂ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ। ਟਿਕਟੋਕ ਦੇ ਸਾਧਾਰਣ ਇੰਟਰਫੇਸ ਦੇ ਹੇਠਾਂ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੈਰਾਨ ਕਰਨ ਵਾਲੀ ਤਾਕਤ ਹੈ। ਲੋਕਾਂ ਦੀ ਪਸੰਦ ਨੂੰ ਸਮਝਣ ਦੀ ਸਮਰੱਥਾ ਨੇ ਟਿਕਟੋਕ ਨੂੰ ਫੇਸਬੁੱਕ ਤੋਂ ਅੱਧੇ ਸਮੇਂ ’ਚ ਪਹਿਲਾਂ ਇਕ ਅਰਬ ਯੂਜ਼ਰ ਬਣਾਉਣ ’ਚ ਮਦਦ ਕੀਤੀ ਹੈ। ਅਮਰੀਕਾ ’ਚ ਇੰਸਟਾਗ੍ਰਾਮ ’ਤੇ ਆਮ ਯੂਜ਼ਰ ਜਿੰਨਾ ਸਮਾਂ ਬਿਤਾਉਂਦਾ ਹੈ, ਉਸ ਤੋਂ 50 ਫੀਸਦੀ ਜ਼ਿਆਦਾ ਸਮਾਂ ਟਿਕਟੋਕ ’ਤੇ ਰਹਿੰਦਾ ਹੈ। ਇਸ ਸਾਲ ਟਿਕਟੋਕ ਦੀ ਆਮਦਨੀ 95 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ। 2024 ਤਕ ਉਸਦੀ ਆਮਦਨ ਯੂਟਿਊਬ ਦੇ ਬਰਾਬਰ 1.82 ਲੱਖ ਕਰੋੜ ਰੁਪਏ ਹੋ ਸਕਦੀ ਹੈ। ਟਿਕਟੋਕ ਦਾ ਮੁਕਾਬਲੇ ’ਤੇ ਨਾਟਕੀ ਅਸਰ ਪਿਆ ਹੈ। ਸ਼ੇਅਰਾਂ ’ਚ ਗਿਰਾਵਟ ਤੋਂ ਬਾਅਦ ਮੇਟਾ-ਫੇਸਬੁੱਕ ਆਪਣੇ ਪ੍ਰੋਡਕਟ ਨੂੰ ਟਿਕਟੋਕ ਦੀ ਨਕਲ ’ਤੇ ਬਣਾ ਰਹੇ ਹਨ। ਅਮਰੀਕਾ ਹਮੇਸ਼ਾ ਚੀਨ ’ਤੇ ਪੂੰਜੀਵਾਦ ਦੀ ਨਕਲ ਦਾ ਦੋਸ਼ ਲਗਾਉਂਦਾ ਹੈ। ਹੁਣ ਉਲਟੀ ਹਵਾ ਵਗ ਰਹੀ ਹੈ।

ਸਰਕਾਰਾਂ ਵੱਖ-ਵੱਖ ਕਾਰਨਾਂ ਕਰਕੇ ਟਿਕਟੋਕ ਦੇ ਸੰਬੰਧ ’ਚ ਚਿੰਤਤ ਹਨ। ਟਿਕਟੋਕ ’ਤੇ ਭਾਰਤ ’ਚ ਪਹਿਲਾਂ ਹੀ ਪਾਬੰਦੀ ਲਾਗੂ ਹੈ। ਭਾਰਤ ਪਹਿਲਾਂ ਉਸ ਦਾ ਸਭ ਤੋਂ ਵੱਡਾ ਬਾਜ਼ਾਰ ਸੀ। ਅਮਰੀਕਾ ਸਮੇਤ ਹੋਰ ਦੇਸ਼ ਵੀ ਆਪਣੇ ਅਗਲੇ ਕਦਮ ਬਾਰੇ ਵਿਚਾਰ ਕਰ ਰਹੇ ਹਨ। ਟਿਕਟੋਕ ਨੇ ਵਿਦੇਸ਼ੀ ਯੂਜ਼ਰ ਦਾ ਡਾਟਾ ਚੀਨ ਤੋਂ ਬਾਹਰ ਰੱਖ ਕੇ ਪ੍ਰਾਈਵੇਸੀ ਦੇ ਖਦਸ਼ਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪਵੇਗਾ। ਟਿਕਟੋਕ ਟ੍ਰੱਸਟ ਅਤੇ ਸੇਫਟੀ ਵਿਭਾਗ ਦੇ ਇਕ ਮੈਂਬਰ ਦਾ ਕਹਿਣਾ ਹੈ ਕਿ ਚੀਨ ’ਚ ਸਭ ਕੁਝ ਵੇਖਿਆ ਜਾਂਦਾ ਹੈ।


Rakesh

Content Editor

Related News