ਕੋਰੋਨਾ ਵਾਇਰਸ ਦੀ ਸਮੱਸਿਆ ’ਤੇ ਜਲਦ ਕਾਬੂ ਪਾ ਲਵੇਗਾ ਚੀਨ : ਟਰੰਪ

Tuesday, Feb 25, 2020 - 08:22 PM (IST)

ਨਵੀਂ ਦਿੱਲੀ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਜਲਦ ਹੀ ਕਾਬੂ ਕਰਲਿਆ ਜਾਵੇਗਾ। ਕਿਉਂਕਿ ਚੀਨ ਇਸ ਮਾਮਲੇ ’ਚ ਪੂਰੀ ਗੰਭੀਰਤਾ ਅਤੇ ਜ਼ੋਰ ਸ਼ੋਰ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਕੰਟਰੋਲ ’ਚ ਹਨ। ਇਸ ’ਤੇ ਕਰੀਬ 2.5 ਅਰਬ ਡਾਲਰ ਖਰਚ ਕਰਨਗੇ ਦੀ ਯੋਜਨਾ ਹੈ। ਭਾਰਤੀ ਉਦਯੋਗਪਤੀਆਂ ਨੂੰ ਸੰਬੋਧਿਤ ਕਰਦਿਆਂ ਟਰੰਪ ਨੇ ਕਿਹਾ ਕਿ ਚੀਨ ਇਸ ਵਿਸ਼ਾਣੂ ਨੂੰ ਕਾਬੂ ਕਰਨ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।

ਮੈਂ ਰਾਸ਼ਟਰਪਤੀ ਸ਼ੀ ਨਾਲ ਗੱਲ ਕੀਤੀ, ਉਨ੍ਹਾਂ ਸਾਹਮਣੇ ਵੱਡੀ ਮੁਸ਼ਕਲ ਹੈ ਅਤੇ ਫਿਲਹਾਲ ਅਜਿਹਾ ਲੱਗਦਾ ਹੈ ਕਿ ਉਹ ਉਸ ਨੂੰ ਲਗਾਤਾਰ ਕਾਬੂ ’ਚ ਕਰ ਰਹੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸਮੱਸਿਆ ਦੂਰ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ’ਚ ਹਾਲਾਤ ਕੰਟਰੋਲ ’ਚ ਹਨ। ਅਮਰੀਕਾ ਵੀ ਹੋਰ ਦੇਸ਼ਾਂ ਨਾਲ ਵਪਾਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਹੋਰ ਦੇਸ਼ ਖੁਸ਼, ਸਿਹਤਮੰਦ ਅਤੇ ਖੁਸ਼ਹਾਲ ਰਹਿਣ। ਟਰੰਪ ਨੇ ਕਿਹਾ ਕਿ ਅਸੀਂ ਇਸ ’ਤੇ ਕਾਫੀ ਸਾਰਾ ਪੈਸਾ ਵੀ ਖਰਚ ਕਰ ਰਹੇ ਹਾਂ ਨਾਲ ਹੀ ਹੋਰ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਜੋ ਇਸ ਨਾਲ ਨਜਿੱਠਣ ’ਚ ਸਮਰੱਥ ਨਹੀਂ ਹਨ।


Sunny Mehra

Content Editor

Related News