ਅਮਰੀਕੀ ਟਰੇਡ ਵਾਰ ਖਿਲਾਫ ਚੀਨ ਨੂੰ ਮਿਲਿਆ ਭਾਰਤ ਦਾ ਸਮਰਥਨ

Tuesday, Jul 24, 2018 - 03:42 AM (IST)

ਅਮਰੀਕੀ ਟਰੇਡ ਵਾਰ ਖਿਲਾਫ ਚੀਨ ਨੂੰ ਮਿਲਿਆ ਭਾਰਤ ਦਾ ਸਮਰਥਨ

ਨਵੀਂ ਦਿੱਲੀ— ਚੀਨ ਤੇ ਅਮਰੀਕਾ ਵਿਚਾਲੇ ਜਾਰੀ ਟਰੇਡ ਵਾਰ 'ਚ ਪੇਇਚਿੰਗ ਨੇ ਕਈ ਵੱਡੀਆਂ ਅਰਥਵਿਵਸਥਾਵਾਂ ਦਾ ਸਮਰਥਨ ਇਕੱਠਾ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਬਰਾਮਦ ਕੀਤੇ ਜਾਣ ਵਾਲੇ ਸਾਰੇ ਸਾਮਾਨਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਖਿਲਾਫ ਪੇਇਚਿੰਗ ਨੂੰ ਭਾਰਤ ਸਣੇ ਕਈ ਵੱਡੇ ਦੇਸ਼ਾਂ ਦਾ ਸਮਰਥਨ ਮਿਲ ਗਿਆ ਹੈ। ਟਰੰਪ ਸਰਕਾਰ ਨੇ ਅਮਰੀਕੀ ਬੌਧਿਕ ਜਾਇਦਾਦ ਅਧਿਕਾਰ 'ਤੇ ਅਣਉਚਿਤ ਤਰੀਕੇ ਨਾਲ ਕਬਜ਼ਾ ਕਰਨ ਖਿਲਾਫ ਚੀਨ ਨੂੰ ਸਜ਼ਾ ਦੇਣ ਲਈ ਉਸ ਦੇ ਸਾਮਾਨਾਂ 'ਤੇ ਟੈਰਿਫ ਲਗਾ ਦਿੱਤਾ ਹੈ।
ਚੀਨ ਨੇ ਬ੍ਰਾਜ਼ੀਲ, ਰੂਸ, ਭਾਰਤ ਤੇ ਦੱਖਣੀ ਅਫਰੀਕਾ ਤੋਂ ਟਰੇਡ ਵਾਰ ਖਿਲਾਫ ਇਕੱਠੇ ਹੋ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੈ। ਚੀਨ ਦੇ ਵਿੱਤ ਮੰਤਰਾਲਾ ਲਿਊ ਕੁਨ ਨੇ ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਤੇ ਸੈਂਟਰਲ ਬੈਂਕਰਸ ਦੀ ਬੈਠਕ 'ਚ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਆਰਥਿਕ ਵਿਸ਼ਵੀਕਰਨ ਦਾ ਸਮਰਥਨ ਤੇ ਸੁਰੱਖਿਆਵਾਦ ਦੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਬੈਠਕ 'ਚ ਕਿਹਾ ਗਿਆ ਕਿ ਗਲੋਬਲ ਅਰਥਵਿਵਸਥਾ ਇਸ ਸਮੇਂ ਅਨਿਸ਼ਚਿਤਤਾ ਤੇ ਅਸਥਿਰਤਾ ਵੱਲ ਵਧ ਰਹੀ ਹੈ। ਬਲੂਮਬਰਗ ਦੀ ਖਬਰ ਮੁਤਾਬਕ ਕੁਨ ਨੇ ਉਥੇ ਮੌਜੂਦ ਵਿੱਤ ਮੰਤਰੀਆਂ ਤੋਂ ਜ਼ਿੰਮੇਦਾਰ ਆਰਥਿਕ ਨੀਤੀਆਂ ਨੂੰ ਬੜ੍ਹਾਵਾ ਦੇਣ ਦੀ ਅਪੀਲ ਕੀਤੀ।
ਦੱਸ ਦਈਏ ਕਿ ਇਹ ਬਿਆਨ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਚੀਨ ਤੇ ਯੂਰੋਪੀ ਯੂਨੀਅਨ ਵਪਾਰ ਲਾਭ ਲਈ ਆਪਣੇ ਕਰੰਸੀਜ਼ ਨੂੰ ਕਮਜ਼ੋਰ ਕਰ ਰਹੇ ਹਨ। ਗਲੋਬਲ ਅਰਥ ਵਿਵਸਥਾ 'ਚ ਇਸ ਸਮੇਂ ਟਰੇਡ ਵਾਰ ਦੀ ਸਥਿਤੀ ਹੈ। ਦੱਸ ਦਈਏ ਕਿ ਇਸ ਮਹੀਨੇ ਦੇ ਅਖੀਰ 'ਚ ਦੱਖਣੀ ਅਫਰੀਕੀ ਬ੍ਰਿਕਸ ਦੇਸ਼ਾਂ ਦੀ ਬੈਠਕ ਹੋਣੀ ਹੈ।


Related News