LAC 'ਤੇ ਚੀਨ ਨੇ ਸਥਿਤੀ ਨੂੰ ਇਕਪਾਸੜ ਬਦਲਨ ਦੀ ਕੋਸ਼ਿਸ਼ ਕੀਤੀ: ਵਿਦੇਸ਼ ਮੰਤਰਾਲਾ

Saturday, Dec 12, 2020 - 01:13 AM (IST)

LAC 'ਤੇ ਚੀਨ ਨੇ ਸਥਿਤੀ ਨੂੰ ਇਕਪਾਸੜ ਬਦਲਨ ਦੀ ਕੋਸ਼ਿਸ਼ ਕੀਤੀ: ਵਿਦੇਸ਼ ਮੰਤਰਾਲਾ

ਨੈਸ਼ਨਲ ਡੈਸਕ : ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਛੇ ਮਹੀਨੇ ਵਿੱਚ ਪੂਰਬੀ ਲੱਦਾਖ ਵਿੱਚ ਫੌਜੀ ਡੈਡਲਾਕ ਚੀਨ ਦੀਆਂ ਕਾਰਵਾਈਆਂ ਦਾ ਨਤੀਜਾ ਹੈ ਕਿਉਂਕਿ ਚੀਨ ਨੇ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਸਥਿਤੀ ਨੂੰ ‘‘ਇਕਪਾਸੜ ਬਦਲਨ ਦੀ ਕੋਸ਼ਿਸ਼ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਨੂੰ ਚੀਨੀ ਵਿਦੇਸ਼ ਮੰਤਰਾਲਾ ਦੀ ਉਨ੍ਹਾਂ ਤਾਜ਼ਾ ਟਿੱਪਣੀਆਂ  ਬਾਰੇ ਪੁੱਛਿਆ ਗਿਆ ਜਿਨ੍ਹਾਂ ਵਿੱਚ ਉਸ ਨੇ ਪੂਰਬੀ ਲੱਦਾਖ ਵਿੱਚ ਸੀਮਾ ਵਿਵਾਦ ਲਈ ਭਾਰਤ ਨੂੰ ਜ਼ਿੰਮੇਦਾਰ ਠਹਿਰਾਇਆ ਸੀ। 
'ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼’

ਸ਼੍ਰੀਵਾਸਤਵ ਨੇ ਕਿਹਾ, ‘‘ਸਾਡਾ ਰੁਖ਼ ਬਹੁਤ ਹੀ ਸਪੱਸ਼ਟ ਰਿਹਾ ਹੈ, ਜਿਸ ਨੂੰ ਅਤੀਤ ਵਿੱਚ ਕਈ ਵਾਰ ਬਿਆਨ ਕੀਤਾ ਗਿਆ ਹੈ। ਪਿਛਲੇ ਛੇ ਮਹੀਨੇ ਤੋਂ ਅਸੀਂ ਜੋ ਸਥਿਤੀ ਵੇਖ ਰਹੇ ਹਾਂ, ਉਹ ਚੀਨੀ ਧਿਰ ਦੀਆਂ ਕਾਰਵਾਈਆਂ ਦਾ ਨਤੀਜਾ ਹੈ ਜਿਸ ਨੇ ਪੂਰਬੀ ਲੱਦਾਖ ਵਿੱਚ ਐੱਲ.ਏ.ਸੀ. 'ਤੇ ਸਥਿਤੀ ਇਕਪਾਸੜ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ (ਚੀਨੀ) ਕਾਰਵਾਈ, ਭਾਰਤ-ਚੀਨ ਸਰਹੱਦ ਖੇਤਰਾਂ ਵਿੱਚ ਐੱਲ.ਏ.ਸੀ. 'ਤੇ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਲਈ ਕੀਤੇ ਗਏ ਦੁਵੱਲੇ ਸਬੰਧਾਂ ਅਤੇ ਪ੍ਰੋਟੋਕਾਲ ਦੀ ਉਲੰਘਣਾ ਹੈ।

ਜ਼ਿਕਰਯੋਗ ਹੈ ਕਿ ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਾ ਨੇ ਪੂਰਬੀ ਲੱਦਾਖ ਵਿੱਚ ਸਰਹੱਦ ਵਿਵਾਦ ਲਈ ਵੀਰਵਾਰ ਨੂੰ ਇੱਕ ਵਾਰ ਫਿਰ ਭਾਰਤ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਸ਼੍ਰੀਵਾਸਤਵ ਨੇ ਕਿਹਾ, ‘‘ਅਸੀਂ ਚੀਨ ਦੇ ਉਸ ਬਿਆਨ 'ਤੇ ਨੋਟਿਸ ਲਿਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਦੁਵੱਲੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਦਾ ਹੈ ਅਤੇ ਸਰਹੱਦੀ ਮੁੱਦੇ ਦਾ ਹੱਲ ਗੱਲਬਾਤ ਦੇ ਜ਼ਰੀਏ ਲੱਭਣ ਨੂੰ ਵਚਨਬੱਧ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਹਿਫਾਜਤ ਕਰ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਚੀਨੀ ਧਿਰ ਆਪਣੀ ਕਹੀ ਗੱਲ ਮੁਤਾਬਕ ਕੰਮ ਵੀ ਕਰੇਗਾ। ਪੂਰਬੀ ਲੱਦਾਖ ਵਿੱਚ ਮਈ ਮਹੀਨੇ ਤੋਂ ਹੀ ਭਾਰਤ ਅਤੇ ਚੀਨ ਦੀਆਂ ਫੌਜਾਂ ਤਾਇਨਾਤ ਹਨ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News