ਚੀਨ ''ਤੇ ਕਰੋ ਸਰਜੀਕਲ ਸਟਰਾਈਕ : ਹਾਰਦਿਕ ਪਟੇਲ

Wednesday, Jun 12, 2019 - 11:35 AM (IST)

ਚੀਨ ''ਤੇ ਕਰੋ ਸਰਜੀਕਲ ਸਟਰਾਈਕ : ਹਾਰਦਿਕ ਪਟੇਲ

ਗੁਜਰਾਤ— ਏਅਰਫੋਰਸ ਦੇ ਲਾਪਤਾ ਜਹਾਜ਼ ਏ.ਐੱਨ.-32 ਦਾ ਮਲਬਾ ਮਿਲਣ ਤੋਂ ਬਾਅਦ ਹੁਣ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਇਸ ਮੁੱਦੇ 'ਤੇ ਸਰਕਾਰ 'ਤੇ ਹਮਲਾਵਰ ਹੈ। ਗੁਜਰਾਤ ਦੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਜਹਾਜ਼ ਗਾਇਬ ਹੋਣ ਦਾ ਚੀਨ ਨਾਲ ਕਨੈਕਸ਼ਨ ਜੋੜਦੇ ਹੋਏ ਸਰਜੀਕਲ ਸਟਰਾਈਕ ਦੀ ਗੱਲ ਕਹਿ ਦਿੱਤੀ, ਜਿਸ 'ਤੇ ਮੋਦੀ ਸਰਕਾਰ ਦੇ ਮੰਤਰੀ ਕਿਰਨ ਰਿਜਿਜੂ ਨੇ ਜਵਾਬ ਦਿੱਤਾ। ਹਾਰਦਿਕ ਪਟੇਲ ਨੇ ਕਿਹਾ,''ਚੀਨ ਮੁਰਦਾਬਾਦ ਸੀ ਅਤੇ ਮੁਰਦਾਬਾਦ ਹੀ ਰਹੇਗਾ। ਚੀਨ ਨੂੰ ਕਹਿਣਾ ਚਾਹੁੰਦੇ ਹਨ ਕਿ ਸਾਡਾ ਜਹਾਜ਼ ਏ.ਐੱਨ.32 ਅਤੇ ਜਵਾਨ ਵਾਪਸ ਕਰੇ। ਮੋਦੀ ਸਾਹਿਬ ਚਿੰਤਾ ਨਾ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਚੀਨ 'ਤੇ ਸਰਜੀਕਲ ਸਟਰਾਈਕ ਕਰੋ ਅਤੇ ਸਾਡੇ ਜਵਾਨ ਨੂੰ ਵਾਪਸ ਲਿਆਓ।'' ਇਸ 'ਤੇ ਕੇਂਦਰੀ ਮੰਤਰੀ ਰਿਜਿਜੂ ਨੇ ਕਿਹਾ,''ਤੁਸੀਂ ਕਾਂਗਰਸ ਪਾਰਟੀ ਦੇ ਇਕ ਨੇਤਾ ਹੋ, ਕੀ ਤੁਹਾਨੂੰ ਪਤਾ ਹੈ ਅਰੁਣਾਚਲ ਪ੍ਰਦੇਸ਼ ਕਿੱਥੇ ਹੈ?'' ਦਰਅਸਲ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ 'ਚ ਮਿਲਿਆ। ਅਜਿਹੇ 'ਚ ਹਾਰਦਿਕ ਪਟੇਲ ਵਲੋਂ ਇਸ 'ਚ ਚੀਨ ਕਨੈਕਸ਼ਨ ਜੋੜਨ ਨਾਲ ਮੰਤਰੀ ਨੇ ਨਾਰਾਜ਼ਗੀ ਜ਼ਾਹਰ ਕੀਤੀ।PunjabKesariਭਾਰਤੀ ਹਵਾਈ ਫੌਜ ਦੇ ਜਹਾਜ਼ ਏ.ਐੱਨ.-32 ਨੇ 3 ਜੂਨ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ। ਜਿਸ 'ਚ ਇੰਡੀਅਨ ਏਅਰਫੋਰਸ ਦੇ 13 ਕਰਮਚਾਰੀ ਸਵਾਲ ਸਨ। ਪਲੇਨ ਨੂੰ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸ ਲੈਂਡਿੰਗ ਗਰਾਊਂਡ 'ਤੇ ਲੈਂਡ ਕਰਨਾ ਸੀ ਪਰ ਦੁਪਹਿਰ ਨੂੰ ਕਰੀਬ 1 ਵਜੇ ਇਸ ਦਾ ਕੰਟਰੋਲ ਰੂਮ 'ਚ ਸੰਪਰਕ ਟੁੱਟ ਗਿਆ। 3 ਜੂਨ ਨੂੰ ਲਾਪਤਾ ਹੋਏ ਜਹਾਜ਼ ਦਾ ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ 'ਚ ਮਲਬੇ ਦਾ ਕੁਝ ਹਿੱਸਾ ਲਿਆ। ਏਅਰ ਫੋਰਸ ਦੀ ਟੀਮ ਨੇ ਏ.ਐੱਨ.-32 ਦੇ ਟੁੱਕੜਿਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਲਿਪੋ ਨਾਂ ਦੀ ਜਗ੍ਹਾ ਤੋਂ 16 ਕਿਲੋਮੀਟਰ ਉੱਤਰ 'ਚ ਦੇਖਿਆ। ਏਅਰਪੋਰਸ ਦੀ ਟੀਮ ਹੁਣ ਇਨ੍ਹਾਂ ਮਲਬਿਆਂ ਦੀ ਜਾਂਚ ਕਰ ਰਹੀ ਹੈ। ਗਾਇਬ ਹੋਏ ਜਹਾਜ਼ ਦੀ ਖੋਜ ਲਈ 3 ਦਲ ਬਣਾਏ ਗਏ ਹਨ। ਹਰ ਸੰਭਾਵਿਤ ਸਥਾਨ 'ਤੇ ਸਰਚ ਆਪਰੇਸ਼ਨ ਜਾਰੀ ਸੀ। ਆਖਰਕਾਰ ਅਰੁਣਾਚਲ ਪ੍ਰਦੇਸ਼ ਦੇ ਲਿਪੋ ਨਾਮੀ ਸਥਾਨ ਤੋਂ 16 ਕਿਲੋਮੀਟਰ ਉੱਤਰ ਸਥਿਤ ਸੰਘਣੇ ਜੰਗਲਾਂ 'ਚ ਜਹਾਜ਼ ਦੇ ਪਾਰਟਸ ਮਿਲੇ।


author

DIsha

Content Editor

Related News