ਪ੍ਰਦੂਸ਼ਣ ਨੂੰ ਲੈ ਕੇ ਚੀਨ ਨੇ ਭਾਰਤ  ਨਾਲ ਸਾਂਝਾ ਕੀਤਾ ਅਨੁਭਵ, ਕਿਹਾ ਕਿ ਸਖਤੀ ਨਾਲ ਨਿਯਮ ਲਾਗੂ ਕਰੇ ਭਾਰਤ

Friday, Dec 19, 2025 - 02:34 PM (IST)

ਪ੍ਰਦੂਸ਼ਣ ਨੂੰ ਲੈ ਕੇ ਚੀਨ ਨੇ ਭਾਰਤ  ਨਾਲ ਸਾਂਝਾ ਕੀਤਾ ਅਨੁਭਵ, ਕਿਹਾ ਕਿ ਸਖਤੀ ਨਾਲ ਨਿਯਮ ਲਾਗੂ ਕਰੇ ਭਾਰਤ

ਨੈਸ਼ਨਲ ਡੈਸਕ : ਭਾਰਤ 'ਚ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਖਾਸ ਕਰਕੇ ਦਿੱਲੀ ਸ਼ਹਿਰ 'ਚ ਪ੍ਰਦੂਸ਼ਣ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਰਦੀਆਂ ਦੇ ਮੌਸਮ 'ਚ ਇਕ ਪਾਸੇ ਪ੍ਰਦੂਸ਼ਣ, ਦੂਜੇ ਪਾਸੇ ਧੁੰਦ ਅਤੇ ਕੋਹਰੇ ਕਾਰਨ ਜਨ-ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ। ਭਾਰਤ 'ਚ ਵੱਧਦੀ ਇਸ ਸਮੱਸਿਆ ਦੇ ਨਿਪਟਾਰੇ ਲਈ ਹਾਲ ਹੀ 'ਚ ਚੀਨੀ ਦੂਤਾਵਾਸ ਦੇ ਇਕ  ਬੁਲਾਰੇ ਯੂ ਜਿੰਗ ਨੇ ਕਿਹਾ ਹੈ ਕਿ ਸੰਘਣੀ ਆਬਾਦੀ ਵਾਲੇ ਵਿਕਾਸਸ਼ੀਲ ਦੇਸ਼ਾਂ ਲਈ ਪ੍ਰਦੂਸ਼ਣ ਅਤੇ ਧੁੰਦ ਨਾਲ ਨਿਪਟਣਾ ਬੇਹੱਦ ਮੁਸ਼ਕਿਲ ਹੁੰਦਾ ਹੈ। 

ਦਰਅਸਲ ਕੁਝ ਸਮਾਂ ਪਹਿਲਾਂ ਚੀਨ ਦੀ ਰਾਜਧਾਨੀ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀਆਂ ਵਿਚੋਂ ਇਕ ਸੀ ਜਿਸਨੂੰ 'ਸਮੋਗ ਕੈਪੀਟਲ' ਕਿਹਾ ਜਾਂਦਾ ਸੀ। ਰਾਜਧਾਨੀ ਵਿਚੋਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਕੁਝ ਸਖਤ ਕਦਮ ਉਠਾਏ ਸਨ ਤਾਂ ਜੋ ਰਾਜਧਾਨੀ ਵਿਚੋਂ ਪ੍ਰਦੂਸ਼ਣ ਖਤਮ ਕਰਕੇ ਹਵਾ ਸਾਫ ਕੀਤੀ ਜਾ ਸਕੇ।


ਇਸ ਸੰਬੰਧ 'ਚ ਚੀਨ ਭਾਰਤ ਨਾਲ ਆਪਣੇ ਅਨੁਭਵ ਨੂੰ ਸਾਂਝਾ ਕਰਨ ਲਈ ਤਿਆਰ ਹੈ ਅਤੇ ਭਾਰਤ ਨਾਲ ਮਿਲ ਕੇ ਚੀਨ ਪ੍ਰਦੂਸ਼ਣ ਵਰਗੀ ਸਮੱਸਿਆ ਨੂੰ ਖਤਮ ਕਰਨਾ ਚਾਹੁੰਦਾ ਹੈ। ਚੀਨ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਭਾਰਤ ਨੂੰ 'ਬੀਜਿੰਗ ਮਾਡਲ' ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ ਜਿਸ 'ਚ ਸਖਤ ਵਾਹਨ ਨਿਯਮ, ਉਦਯੋਗਾਂ ਦਾ ਸਥਾਨਾਂਤਰਨ ਅਤੇ ਜਨਤਕ ਆਵਾਜਾਈ 'ਤੇ ਜ਼ੋਰ ਦਿੱਤਾ ਹੈ। ਚੀਨ ਨੇ ਕਿਹਾ ਕਿ ਇਹ ਕੋਈ 'ਵਨ ਸਾਈਜ਼ ਫਿਟਸ ਆਲ' ਹੱਲ ਨਹੀਂ ਹੈ। ਭਾਰਤ ਨੂੰ ਆਪਣੇ ਹਾਲਾਤਾਂ ਨੂੰ ਦੇਖ ਕੇ ਕੰਮ ਕਰਨਾ ਹੋਵੇਗਾ। ਭਾਰਤ ਅਤੇ ਹੋਰ ਗੁਆਂਢੀ ਰਾਜਾਂ ਵੱਲੋਂ ਪਰਾਲੀ ਜਲਾਉਣ ਕਰਕੇ ਦਿੱਲੀ 'ਚ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। 
 

ਚੀਨ ਅਤੇ ਭਾਰਤ 'ਚ ਪ੍ਰਦੂਸ਼ਣ ਵਧਣ ਦੇ ਅਲੱਗ-ਅਲੱਗ ਕਾਰਨ ਹੋਣ ਕਰਕੇ ਚੀਨ ਨੇ ਭਾਰਤ ਨੂੰ ਇਸ ਸਮੱਸਿਆ ਦੇ ਹੱਲ ਲਈ ਪ੍ਰਦੂਸ਼ਣ ਵਧਾਉਣ ਵਾਲੇ ਪੁਰਾਣੇ ਵਾਹਨਾਂ 'ਤੇ ਪਾਬੰਦੀਆਂ ਲਗਾ ਕੇ ਇਲੈਕਟ੍ਰਿਕ ਵਾਹਨਾਂ ਨੂੰ ਵਧਾਉਣ ਲਈ ਆਪਣਾ ਅਨੁਭਵ ਸਾਂਝਾ ਕਰਦਿਆਂ ਭਾਰਤ ਨੂੰ ਸਖਤ ਕਦਮ ਉਠਾਉਣ ਲਈ ਵੀ ਆਖਿਆ। 


author

DILSHER

Content Editor

Related News