ਚੀਨ ਫਿਰ ਬੇਨਕਾਬ, ਵਿਵਾਦਿਤ ਇਲਾਕੇ ਵਿਚ ਚੋਰੀ-ਛਿਪੇ ਕਰਵਾ ਰਿਹੈ ਪੱਕਾ ਨਿਰਮਾਣ

Wednesday, Jan 07, 2026 - 05:10 AM (IST)

ਚੀਨ ਫਿਰ ਬੇਨਕਾਬ, ਵਿਵਾਦਿਤ ਇਲਾਕੇ ਵਿਚ ਚੋਰੀ-ਛਿਪੇ ਕਰਵਾ ਰਿਹੈ ਪੱਕਾ ਨਿਰਮਾਣ

ਨਵੀਂ ਦਿੱਲੀ - ਅਮਰੀਕਾ ਨਾਲ ਵਪਾਰਕ ਤਣਾਅ ਦੇ ਵਿਚਕਾਰ ਭਾਵੇਂ ਪੂਰਬੀ ਗੁਆਂਢੀ ਦੇਸ਼ ਚੀਨ ਇਕ ਵਾਰ ਫਿਰ ਭਾਰਤ ਦੇ ਨੇੜੇ ਆ ਗਿਆ ਹੋਵੇ ਪਰ ਉਸ ਦੀਆਂ ਕਰਤੂਤਾਂ ਲਗਾਤਾਰ ਜਾਰੀ ਹਨ। ਨਵੀਂ ਹਾਈ-ਰੈਜ਼ੋਲਿਊਸ਼ਨ ਸੈਟੇਲਾਈਟ ਇਮੇਜਰੀ (ਤਸਵੀਰਾਂ) ਤੋਂ ਪਤਾ ਲੱਗਾ ਹੈ ਕਿ ਚੀਨ ਪੂਰਬੀ ਲੱਦਾਖ ਦੀ ਵਿਵਾਦਿਤ ਪੈਂਗੋਂਗ ਤਸੋ ਝੀਲ ਦੇ ਇਲਾਕੇ ਵਿਚ ਆਪਣੀ ਸਥਾਈ ਫ਼ੌਜੀ ਮੌਜੂਦਗੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ ਅਤੇ ਉਸ ਇਲਾਕੇ ਵਿਚ ਪੱਕਾ ਨਿਰਮਾਣ ਕਾਰਜ ਕਰਵਾ ਰਿਹਾ ਹੈ।

ਤਾਜ਼ਾ ਸੈਟੇਲਾਈਟ ਤਸਵੀਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੈਂਗੋਂਗ ਝੀਲ ਦੇ ਬਿਲਕੁਲ ਨੇੜੇ ਨਵੇਂ ਸਥਾਈ ਫ਼ੌਜੀ ਢਾਂਚਿਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਤਸਵੀਰਾਂ ਵਿਚ ਸਾਫ਼-ਸਾਫ਼ ਦਿਖਾਈ ਦਿੰਦਾ ਹੈ।

ਜਿਸ ਥਾਂ ’ਤੇ ਪੱਕਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਉਹ ਇਲਾਕਾ ਸਿਰੀਜਾਪ ਪੋਸਟ ਦੇ ਨੇੜੇ ਹੈ, ਜਿਸ ’ਤੇ ਚੀਨ ਦਾ ਕਬਜ਼ਾ 1962 ਦੀ ਜੰਗ ਦੇ ਬਾਅਦ ਤੋਂ ਹੀ ਹੈ। ਹਾਲਾਂਕਿ ਭਾਰਤ ਅੱਜ ਵੀ ਇਸ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ। 

ਤਸਵੀਰਾਂ ਵਿਚ ਸਾਫ਼ ਤੌਰ ’ਤੇ ਦਿਖਾਈ  ਦੇ  ਰਿਹਾ ਹੈ ਕਿ ਨਵੀਂਆਂ ਪੱਕੀਆਂ ਇਮਾਰਤਾਂ ਝੀਲ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੂੰ ਮੌਜੂਦਾ ਬਫਰ ਜ਼ੋਨ ਦੇ ਬਹੁਤ ਨੇੜੇ ਵਧੇਰੇ ਸਰੋਤ ਤਾਇਨਾਤ ਕਰਨ ਵਿਚ ਮਦਦ ਮਿਲ ਸਕਦੀ ਹੈ।
 


author

Inder Prajapati

Content Editor

Related News