ਭਾਰਤ ਦੇ ਪਲਟਵਾਰ ’ਤੇ ਚੀਨ ਦੀ ‘ਗਿੱਦੜ ਭਬਕੀ’, ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ ਖੁਦ ਦਾ ‘ਪ੍ਰਾਚੀਨ ਹਿੱਸਾ’

Saturday, Jan 01, 2022 - 09:50 AM (IST)

ਭਾਰਤ ਦੇ ਪਲਟਵਾਰ ’ਤੇ ਚੀਨ ਦੀ ‘ਗਿੱਦੜ ਭਬਕੀ’, ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ ਖੁਦ ਦਾ ‘ਪ੍ਰਾਚੀਨ ਹਿੱਸਾ’

ਪੇਈਚਿੰਗ (ਅਨਸ)- ਚੀਨ ਆਪਣੀਆਂ ਚਾਲਬਾਜ਼ੀਆਂ ਤੋਂ ਸੁਧਰਣ ਨੂੰ ਤਿਆਰ ਨਹੀਂ ਹੈ, ਇਸ ਲਈ ਉਹ ਭਾਰਤ ਦੇ ਪਲਟਵਾਰ ’ਤੇ ‘ਗਿੱਦੜ ਭਬਕੀ’ ਦੇਣ ਤੋਂ ਬਾਜ਼ ਨਹੀਂ ਆ ਰਿਹਾ ਹੈ। ਚੀਨ ਨੇ ਸ਼ੁੱਕਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ 15 ਹੋਰ ਸਥਾਨਾਂ ਦੇ ਨਾਮਕਰਨ ਦਾ ਬਚਾਅ ਕਰਦੇ ਹੋਏ ਦਾਅਵਾ ਕੀਤਾ ਕਿ "ਤਿੱਬਤ ਦਾ ਦੱਖਣੀ ਹਿੱਸਾ ਪ੍ਰਾਚੀਨ ਕਾਲ ਤੋਂ ਚੀਨੀ ਖੇਤਰ ਦਾ ਹਿੱਸਾ ਰਿਹਾ ਹੈ"। ਉਥੇ ਹੀ ਭਾਰਤ ਨੇ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ 15 ਸਥਾਨਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਰਾਜ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ ਕਿਉਂਕਿ "ਮਨਘੜਤ" ਨਾਵਾਂ ਨਾਲ ਸੱਚਾਈ ਨਹੀਂ ਬਦਲੇਗੀ। ਭਾਰਤ ਦੇ ਦਾਅਵੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ‘ਜਾਂਗਨਾਨ (ਚੀਨ ਦੇ ਤਿੱਬਤ ਦਾ ਦੱਖਣੀ ਹਿੱਸਾ) ਚੀਨ ਦੇ ਤਿੱਬਤ ਨਿੱਜੀ ਖੇਤਰ ’ਚ ਸਥਿਤ ਹੈ।’ ਲਿਜਿਆਨ ਨੇ ਕਿਹਾ ਕਿ ਇਹ ਪ੍ਰਾਚੀਨ ਕਾਲ ਤੋਂ ਚੀਨ ਦਾ ਖੇਤਰ ਰਿਹਾ ਹੈ। ਧਿਆਨ ਯੋਗ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਜਾਂਗਨਾਨ ਕਹਿੰਦਾ ਹੈ। ਇਸ ਤੋਂ ਪਹਿਲਾਂ ਝਾਓ ਨੇ ਕਿਹਾ ਸੀ, ਤਿੱਬਤ ਦਾ ਦੱਖਣੀ ਭਾਗ ਚੀਨ ਦੇ ਤਿੱਬਤੀ ਨਿੱਜੀ ਖੇਤਰ ਨਾਲ ਸਬੰਧਤ ਹੈ ਅਤੇ ਇਹ ਚੀਨ ਦਾ ‘ਅੰਡਰਲਾਇੰਗ ਹਿੱਸਾ’ ਰਿਹਾ ਹੈ।’’

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ

ਚੀਨ ਨੇ ਦੂਜੀ ਵਾਰ ਕੀਤੀ ਨਾਂ ਬਦਲਣ ਦੀ ਕੋਸ਼ਿਸ਼
ਲਿਜਿਆਨ ਨੇ ਕਿਹਾ, ‘‘ਵੱਖਰਾ ਜਾਤੀ ਸਮੂਹਾਂ ਦੇ ਲੋਕ ਅਰੁਣਾਚਲ ਪ੍ਰਦੇਸ਼ ’ਚ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਉਸ ਖੇਤਰ ਲਈ ਕਈ ਨਾਂ ਦਿੱਤੇ ਹਨ।’’ ਉਨ੍ਹਾਂ ਕਿਹਾ, ‘‘ਖੇਤਰ ਦੇ ਮਾਨਕੀਕ੍ਰਿਤ ਪ੍ਰਬੰਧਨ ਲਈ ਚੀਨ ’ਚ ਸਮਰੱਥ ਅਧਿਕਾਰੀਆਂ ਨੇ ਸਬੰਧਤ ਨਿਯਮਾਂ ਅਨੁਸਾਰ ਸਬੰਧਤ ਖੇਤਰ ਲਈ ਨਾਮ ਪ੍ਰਕਾਸ਼ਿਤ ਕੀਤੇ ਹਨ। ਇਹ ਅਜਿਹੇ ਮਾਮਲੇ ਹਨ ਜੋ ਚੀਨ ਦੀ ਪ੍ਰਭੂਸੱਤਾ ਦੇ ਅਧੀਨ ਹਨ।’’ ਚੀਨ ਨੇ ਦੂਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਨੂੰ ਚੀਨੀ ਨਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ 2017 ’ਚ 6 ਸਥਾਨਾਂ ਦੇ ਨਾਮਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੀਨ ਚੋਟੀ ਦੇ ਭਾਰਤੀ ਨੇਤਾਵਾਂ ਅਤੇ ਅਧਿਕਾਰੀਆਂ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਦਾ ਵਿਰੋਧ ਕਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਨਹੀਂ ਬਾਜ ਆ ਰਿਹਾ ਚੀਨ! ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਐਲਾਨੇ ਚੀਨੀ ਨਾਂ, ਭਾਰਤ ਨੇ ਦਿੱਤਾ ਇਹ ਜਵਾਬ

ਨਾਂ ਬਦਲਣ ਨਾਲ ਤੱਥ ਨਹੀਂ ਬਦਲਦੇ : ਭਾਰਤ
ਭਾਰਤ ਨੇ ਚੀਨ ਦੇ ਅਰੁਣਾਚਲ ਪ੍ਰਦੇਸ਼ ਦੇ 15 ਸਥਾਨਾਂ ਦੇ ਨਾਂ ਬਦਲਣ ਦੇ ਕਦਮ ਨੂੰ ਸਪੱਸ਼ਟ ਰੂਪ ’ਚ ਖਾਰਿਜ ਕਰ ਦਿੱਤਾ ਹੈ। ਭਾਰਤ ਨੇ ਚੀਨ ਦੇ ਇਸ ਕਦਮ ’ਤੇ ਸਖਤ ਪ੍ਰਤੀਕਿਰਿਆ ਦਿੱਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘‘ਅਸੀਂ ਇਸ ਤਰ੍ਹਾਂ ਦੀ ਰਿਪੋਰਟ ਵੇਖੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੇ ਅਪ੍ਰੈਲ 2017 ’ਚ ਵੀ ਇਸੇ ਤਰ੍ਹਾਂ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਸੀ।’’ ਉਨ੍ਹਾਂ ਨੇ ਕਿਹਾ, ਅਰੁਣਾਚਲ ਪ੍ਰਦੇਸ਼ ਹਮੇਸ਼ਾਂ ਭਾਰਤ ਦਾ ਅਨਿੱਖੜਵਾਂ ਅੰਗ ਸੀ ਅਤੇ ਹਮੇਸ਼ਾ ਰਹੇਗਾ। ਅਰੁਣਾਚਲ ’ਚ ਥਾਵਾਂ ਦੇ ਨਾਂ ਬਦਲਣ ਨਾਲ ਤੱਥ ਨਹੀਂ ਬਦਲਦੇ।’’

ਇਹ ਵੀ ਪੜ੍ਹੋ: ਦੋਸਤ ਦੇ ਜਨਮਦਿਨ ’ਤੇ ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਸ਼ਖ਼ਸ ਦੇ ਫਟ ਗਏ ਫੇਫੜੇ

ਚੀਨ ਨਵੇਂ ਸਾਲ ਤੋਂ ਨਵਾਂ ਸਰਹੱਦ ਕਨੂੰਨ ਲਾਗੂ ਕਰੇਗਾ
ਚੀਨ ਨੇ ਇਹ ਕਦਮ ਅਜਿਹੇ ਸਮੇਂ ’ਤੇ ਚੁੱਕਿਆ ਹੈ ਜਦੋਂ ਨਵੇਂ ਸਾਲ ਤੋਂ ਉਸ ਦਾ ਨਵਾਂ ਸਰਹੱਦ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ। ਭਾਰਤ ਨੇ ਅਕਤੂਬਰ 2021 ’ਚ ਚੀਨ ਦੇ ਇਸ ਨਵੇਂ ਸਰਹੱਦ ਕਾਨੂੰਨ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਭਾਰਤ ਨੇ ਕਿਹਾ ਹੈ ਕਿ ਚੀਨ ਦਾ ਇਹ ਇਕਤਰਫਾ ਫੈਸਲਾ ਸਾਡੇ ਲਈ ਚਿੰਤਾਜਨਕ ਹੈ ਜੋ ਸਾਡੇ ਸੀਮਾ ਪ੍ਰਬੰਧਨ ਦੀ ਮੌਜੂਦਾ ਦੋ-ਪੱਖੀ ਵਿਵਸਥਾਵਾਂ ’ਤੇ ਪ੍ਰਭਾਵ ਪਾ ਸਕਦਾ ਹੈ। ਇਸ ਨਵੇਂ ਸਰਹੱਦ ਕਾਨੂੰਨ ਦਾ ਪ੍ਰਸਤਾਵ ਮਾਰਚ 2021 ’ਚ ਆਇਆ ਸੀ ਅਤੇ ਇਸ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਲੱਦਾਖ ’ਚ ਤਣਾਅ ਵਧਿਆ ਹੋਇਆ ਹੈ।

ਇਹ ਵੀ ਪੜ੍ਹੋ: ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ

ਚੀਨ ਅਰੁਣਾਚਲ ਪ੍ਰਦੇਸ਼ ਨੂੰ ‘ਦੱਖਣੀ ਤਿੱਬਤ’ ਦੱਸਦਾ ਹੈ
ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੱਸਦਾ ਹੈ। ਭਾਰਤ ਅਤੇ ਚੀਨ ਦਰਮਿਆਨ 3,500 ਕਿਲੋਮੀਟਰ (2,174 ਮੀਲ) ਲੰਮੀ ਸਰਹੱਦ ਹੈ। ਸਾਲ 1912 ਤੱਕ ਤਿੱਬਤ ਅਤੇ ਭਾਰਤ ਵਿਚਾਲੇ ਕੋਈ ਸਪੱਸ਼ਟ ਸਰਹੱਦੀ ਰੇਖਾ ਨਹੀਂ ਖਿੱਚੀ ਗਈ ਸੀ। ਇਨ੍ਹਾਂ ਇਲਾਕਿਆਂ ’ਤੇ ਨਾ ਤਾਂ ਮੁਗਲਾਂ ਦਾ ਅਤੇ ਨਾ ਹੀ ਅੰਗਰੇਜਾਂ ਦਾ ਕੰਟਰੋਲ ਸੀ। ਭਾਰਤ ਅਤੇ ਤਿੱਬਤ ਦੇ ਲੋਕ ਵੀ ਕਿਸੇ ਸਪੱਸ਼ਟ ਸਰਹੱਦੀ ਰੇਖਾ ਨੂੰ ਲੈ ਕੇ ਨਿਸ਼ਚਿਤ ਨਹੀਂ ਸਨ।

ਬ੍ਰਿਟਿਸ਼ ਸ਼ਾਸਕਾਂ ਨੇ ਵੀ ਇਸ ਦੀ ਕੋਈ ਜ਼ਹਿਮਤ ਨਹੀਂ ਚੁੱਕੀ। ਤਵਾਂਗ ’ਚ ਜਦੋਂ ਬੋਧੀ ਮੰਦਰ ਮਿਲਿਆ ਤਾਂ ਸਰਹੱਦੀ ਰੇਖਾ ਦਾ ਮੁਲਾਂਕਣ ਸ਼ੁਰੂ ਹੋਇਆ। 1914 ’ਚ ਸ਼ਿਮਲਾ ’ਚ ਤਿੱਬਤ, ਚੀਨ ਅਤੇ ਬ੍ਰਿਟਿਸ਼ ਭਾਰਤ ਦੇ ਪ੍ਰਤੀਨਿਧੀਆਂ ਦੀ ਬੈਠਕ ਹੋਈ ਅਤੇ ਸਰਹੱਦੀ ਰੇਖਾ ਤੈਅ ਹੋਇਆ। ਚੀਨ ਨੇ ਤਿੱਬਤ ਨੂੰ ਕਦੇ ਆਜ਼ਾਦ ਦੇਸ਼ ਨਹੀਂ ਮੰਨਿਆ। ਉਸ ਨੇ 1914 ਦੇ ਸ਼ਿਮਲਾ ਸਮਝੌਤੇ ’ਚ ਵੀ ਅਜਿਹਾ ਨਹੀਂ ਮੰਨਿਆ ਸੀ। 1950 ’ਚ ਚੀਨ ਨੇ ਤਿੱਬਤ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ’ਚ ਲੈ ਲਿਆ। ਚੀਨ ਚਾਹੁੰਦਾ ਸੀ ਕਿ ਤਵਾਂਗ ਉਸ ਦਾ ਹਿੱਸਾ ਰਹੇ, ਜੋ ਕਿ ਤਿੱਬਤੀ ਬੋਧੀਆਂ ਲਈ ਕਾਫ਼ੀ ਅਹਿਮ ਹੈ।

ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ


author

cherry

Content Editor

Related News