ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'
Friday, Apr 16, 2021 - 03:57 AM (IST)
ਬੀਜਿੰਗ - ਲੱਦਾਖ ਵਿਚ ਜਾਰੀ ਤਣਾਅ ਨੂੰ ਖਤਮ ਕਰਨ ਲਈ ਭਾਰਤ ਅਤੇ ਚੀਨ ਦਰਮਿਆਨ ਹੁਣ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ। ਪਿਛਲੇ ਦਿਨੀਂ ਕਮਾਂਡਰ ਦੇ ਪੱਧਰ ਵਾਲੀ ਹੋਈ ਬੈਠਕ ਨੂੰ ਦੋਹਾਂ ਪੱਖਾਂ ਨੇ ਭਾਵੇਂ ਹੀ ਸਕਾਰਾਤਮਕ ਦੱਸਿਆ ਹੈ ਪਰ ਸੱਚ ਇਹ ਹੈ ਕਿ ਚੀਨੀ ਫੌਜ ਇਸ ਇਲਾਕੇ ਤੋਂ ਵਾਪਸ ਪਿੱਛੇ ਜਾਣ ਨੂੰ ਤਿਆਰ ਨਹੀਂ ਹੈ। ਪੂਰਬੀ ਲੱਦਾਖ ਦੇ ਗੋਗਰਾ ਹਾਈਟਸ, ਹਾਟ ਸਪ੍ਰਿੰਗਸ, ਡੇਪਸਾਂਗ ਅਤੇ ਡੇਮਚੋਕ ਵਿਚ ਤਣਾਅ ਹੁਣ ਵੀ ਬਰਕਰਾਰ ਹੈ।
ਇਹ ਵੀ ਪੜੋ - ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'
ਚੀਨ ਨੇ ਤਾਇਨਾਤ ਕੀਤਾ ਏਅਰ ਡਿਫੈਂਸ ਸਿਸਟਮ
ਇਕ ਰਿਪੋਰਟ ਮੁਤਾਬਕ ਚੀਨ ਨੇ ਇਸ ਇਲਾਕੇ ਵਿਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਐੱਚ. ਕਿਊ-9 ਏਅਰ ਡਿਫੈਂਸ ਸਿਸਟਮ ਦੀਆਂ ਕਈ ਬੈਟਰੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ। ਇਹ ਮਿਜ਼ਾਈਲਾਂ ਸਰਹੱਦ ਨੇੜੇ ਉਡਾਣ ਭਰ ਰਹੇ ਭਾਰਤੀ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ ਅਤੇ ਡ੍ਰੋਨਸ ਲਈ ਖਤਰਾ ਬਣ ਸਕਦੀਆਂ ਹਨ। ਇਸ ਸਿਸਟਮ ਤੋਂ ਇਲਾਵਾ ਚੀਨ ਨੇ ਐੱਚ. ਕਿਊ-22 ਡਿਫੈਂਸ ਸਿਸਟਮ ਨੂੰ ਵੀ ਤਾਇਨਾਤ ਕੀਤਾ ਹੈ।
ਇਹ ਵੀ ਪੜੋ - ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ
ਭਾਰਤ ਨੇ ਵੀ ਚੀਨ ਨੂੰ ਦਿੱਤੀ ਇਹ ਸੰਦੇਸ਼
ਚੀਨ ਨਾਲ ਗੱਲਬਾਤ ਵਿਚ ਭਾਰਤ ਨੇ ਵੀ ਸਾਫ-ਸਾਫ ਦੱਸ ਦਿੱਤਾ ਹੈ ਕਿ ਚੀਨੀ ਫੌਜ ਦੇ ਪਿੱਛੇ ਹੱਟਣ ਤੋਂ ਬਾਅਦ ਹੀ ਹੁਣ ਕਿਸੇ ਹੋਰ ਖੇਤਰ ਵਿਚ ਡੀ-ਐਸਕੇਲੇਸ਼ਨ 'ਤੇ ਵਿਚਾਰ ਕੀਤਾ ਜਾਵੇਗਾ। ਭਾਰਤੀ ਫੌਜ ਵੀ ਇਸ ਇਲਾਕੇ ਵਿਚ ਜ਼ਿਆਦਾ ਠੰਡ ਤੋਂ ਬਾਅਦ ਹੁਣ ਗਰਮੀਆਂ ਦੀ ਤਾਇਨਾਤੀ ਲਈ ਪਰਤ ਆਈ ਹੈ। ਸਰਹੱਦ 'ਤੇ ਦੋਵੇਂ ਹੀ ਪੱਖਾਂ ਦੇ ਹਜ਼ਾਰਾਂ ਜਵਾਨ ਹੁਣ ਵੀ ਦਿਨ-ਰਾਤ ਚੌਕਸੀ ਕਰ ਰਹੇ ਹਨ। ਰਿਪੋਰਟ ਤਾਂ ਇਥੋਂ ਤੱਕ ਦੀ ਹੈ ਕਿ ਕਈ ਇਲਾਕਿਆਂ ਵਿਚ ਭਾਰਤੀ ਫੌਜ ਅਤੇ ਚੀਨੀ ਫੌਜ ਵਿਚਾਲੇ ਦਾ ਫਰਕ ਸਿਰਫ 1 ਕਿਲੋਮੀਟਰ ਤੋਂ ਵੀ ਘੱਟ ਹੈ।
ਇਹ ਵੀ ਪੜੋ - 16 ਸਾਲਾਂ ਬੱਚੇ ਨੇ ਪੁਲਸ 'ਤੇ ਤਾਣੀ 'ਨਕਲੀ ਗੰਨ', ਜਵਾਬੀ ਕਾਰਵਾਈ 'ਚ ਬੱਚੇ ਦੀ ਮੌਤ
200 ਕਿਲੋਮੀਟਰ ਤੱਕ ਮਾਰ ਸਕਦੈ ਚੀਨੀ ਡਿਫੈਂਸ ਸਿਸਟਮ
ਚੀਨ ਦਾ ਐੱਚ. ਕਿਊ-9 ਏਅਰ ਡਿਫੈਂਸ ਸਿਸਟਮ ਵਿਚ ਲੱਗੀਆਂ ਮਿਜ਼ਾਈਲਾਂ 200 ਕਿਲੋਮੀਟਰ ਦੀ ਦੂਰੀ ਤੱਕ ਹਵਾ ਵਿਚ ਨਿਸ਼ਾਨੇ ਨੂੰ ਤਬਾਹ ਕਰ ਸਕਦੀਆਂ ਹਨ। ਚੀਨ ਆਪਣੇ ਇਸ ਏਅਰ ਡਿਫੈਂਸ ਸਿਸਟਮ ਨੂੰ ਅਮਰੀਕਾ ਦੇ ਪੈਟ੍ਰੀਯਾਟ ਅਤੇ ਰੂਸ ਦੇ ਐੱਸ-400 ਡਿਫੈਂਸ ਸਿਸਟਮ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਹੈ। ਇਸ ਵਿਚ ਐਕਟਿਵ ਰਾਡਾਰ ਹੋਮਿੰਗ ਸਰਫੇਸ ਟੂ-ਏਅਰ ਮਿਜ਼ਾਈਲਾਂ ਲੱਗੀਆਂ ਹੁੰਦੀਆਂ ਹਨ। ਐੱਚ. ਕਿਊ.-9 ਸਿਸਟਮ ਦੁਸ਼ਮਣ ਦੇ ਏਰੀਅਲ ਟਾਰਗੇਟ ਦਾ ਪਤਾ ਲਾਉਣ ਲਈ ਐੱਚ. ਟੀ.-233 ਪੇਸਾ ਰਾਡਾਰ ਸਿਸਟਮ ਦੀ ਵਰਤੋਂ ਕਰਦਾ ਹੈ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ