ਚੀਨ ਨੇ ਚੱਲੀ ਨਵੀਂ ਚਾਲ, ਤਿੱਬਤ ਨੇੜੇ ਆਪਣੇ ਫੌਜੀਆਂ ਲਈ ਖੋਲ੍ਹਿਆ '5ਜੀ ਦਾ ਬੇਸ'
Tuesday, Apr 13, 2021 - 12:42 AM (IST)
ਬੀਜਿੰਗ - ਚੀਨ ਭਾਰਤ ਨਾਲ ਕਿਸੇ ਨਾ ਕਿਸੇ ਨਾਲ ਪੇਚਾ ਫਸਾਉਣ ਲਈ ਕਈ ਤਰ੍ਹਾਂ ਦੇ ਅੜਿੱਕਾ ਪਾਉਂਦਾ ਰਿਹਾ ਹੈ। ਹੁਣ ਉਸ ਨੇ ਇਕ ਨਵੀਂ ਹੀ ਤਰਕੀਬ ਖੇਡੀ ਹੈ। ਚੀਨ ਨੇ ਤਿੱਬਤ ਦੇ ਹਿਮਾਲਿਆਈ ਖੇਤਰ ਵਿਚ ਗਨਬਾਲਾ ਰਡਾਰ ਸਟੇਸ਼ਨ 'ਤੇ ਇਕ 5ਜੀ ਸਿਗਨਲ ਬੇਸ ਖੋਲ੍ਹਿਆ ਹੈ। ਇਹ ਵਿਸ਼ਵ ਦਾ ਸਭ ਤੋਂ ਜ਼ਿਆਦਾ ਉੱਚਾਈ 'ਤੇ ਸਥਿਤ ਰਡਾਰ ਸਟੇਸ਼ਨ ਹੈ। ਚੀਨ ਦੀ ਫੌਜ ਦੀ ਅਧਿਕਾਰਤ ਵੈੱਬਸਾਈਟ 'ਤੇ ਸੋਮਵਾਰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜੋ - ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ
ਇਹ ਰਡਾਰ ਸਟੇਸ਼ਨ 5,374 ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਇਹ ਪਰਬਤ ਤਿੱਬਤ ਦੀ ਨਾਗਰਜੇ ਕਾਊਂਟੀ ਵਿਚ ਹੈ, ਜੋ ਭਾਰਤ ਅਤੇ ਭੂਟਾਨ ਦੀਆਂ ਹੱਦਾਂ ਨੇੜੇ ਹੈ। ਵੈੱਬਸਾਈਟ ਨੇ ਆਖਿਆ ਕਿ ਪਿਛਲੇ ਸਾਲ ਦੇ ਆਖਿਰ ਵਿਚ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਸਰਹੱਦੀ ਇਲਾਕਿਆਂ ਵਿਚ ਫੌਜੀਆਂ ਨੂੰ ਮੋਬਾਈਲ ਨੈੱਟਵਰਕ ਮਿਲਣ ਵਿਚ ਰਹੀ ਦਿੱਕਤ ਕਰਨ ਲਈ ਗਨਬਾਲਾ ਵਿਚ 5ਜੀ ਸਟੇਸ਼ਨ ਦਾ ਨਿਰਮਾਣ ਗੈਰ-ਫੌਜੀ ਕੰਪਨੀਆਂ ਦੇ ਸਹਿਯੋਗ ਤੋਂ ਸ਼ੁਰੂ ਕੀਤਾ ਸੀ।
ਇਹ ਵੀ ਪੜੋ - ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
ਦੱਸ ਦਈਏ ਕਿ ਚੀਨ ਤਿੱਬਤ ਨੂੰ ਹਮੇਸ਼ਾ ਆਪਣਾ ਖੇਤਰ ਦੱਸਦਾ ਆ ਰਿਹਾ ਹੈ। ਤਿੱਬਤ 'ਤੇ ਹੱਕ ਜਤਾਉਣ ਲਈ ਚੀਨ ਵੱਲੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਲਾਂਚ ਕੀਤੇ ਗਏ ਹਨ ਅਤੇ ਚਾਲਾਂ ਚੱਲੀਆਂ ਗਈਆਂ ਹਨ। ਚੀਨ ਸ਼ੁਰੂ ਤੋਂ ਹੀ ਤਿੱਬਤ ਨੂੰ ਆਪਣਾ ਖੇਤਰ ਦੱਸਣ ਦੇ ਨਾਲ-ਨਾਲ ਉਥੇ ਆਪਣੀ ਹਕੂਮਤ ਚਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਥੇ ਹੀ ਸਥਾਨਕ ਲੋਕਾਂ ਵੱਲੋਂ ਭਾਰਤ ਨੂੰ ਆਪਣਾ ਮੁਲਕ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਤਿੱਬਤ ਦੇ ਕਈ ਲੋਕਾਂ ਨੂੰ ਅਗਵਾ ਵੀ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'