ਆਰਥਿਕ ਗਲਿਆਰੇ ਤੋਂ ਖਿਝਿਆ ਚੀਨ, ਕਿਹਾ-ਸਾਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼

09/11/2023 11:11:18 AM

ਬੀਜਿੰਗ (ਇੰਟ.)- ਨਵੀਂ ਦਿੱਲੀ ਵਿਚ ਜੀ-20 ਸਿਖਰ ਸੰਮੇਲਨ ਭਾਰਤ ਲਈ ਇਤਿਹਾਸਕ ਸਾਬਿਤ ਹੋਇਆ ਹੈ। ਜੋ ਵੀ ਚਾਹਿਆ, ਉਹ ਮਿਲਿਆ! ਭਾਰਤ ਨੇ ਜੀ-20 ਵਿੱਚ ਨਾ ਸਿਰਫ਼ ਆਪਣੇ ਗਲੋਬਲ ਸਬੰਧਾਂ ਨੂੰ ਮਜ਼ਬੂਤ ​​ਕੀਤਾ ਸਗੋਂ ਚੀਨ ਨੂੰ ਕੂਟਨੀਤੀ ਦਾ ਸ਼ੀਸ਼ਾ ਵੀ ਦਿਖਾਇਆ। ਦਰਅਸਲ ਅਮਰੀਕਾ, ਭਾਰਤ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਨੇਤਾਵਾਂ ਨੇ ਸਾਂਝੇ ਬੁਨਿਆਦੀ ਢਾਂਚੇ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਹ ਸਮਝੌਤਾ ਖਾੜੀ ਅਤੇ ਅਰਬ ਦੇਸ਼ਾਂ ਨੂੰ ਜੋੜਨ ਵਾਲੇ ਰੇਲਵੇ ਦਾ ਨੈੱਟਵਰਕ ਸਥਾਪਿਤ ਕਰੇਗਾ। ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈ.ਐੱਮ. ਈ. ਸੀ.) ਦਾ ਐਲਾਨ ਸ਼ਨੀਵਾਰ ਨੂੰ ਸਿਖਰ ਸੰਮੇਲਨ ਦੇ ਪਹਿਲੇ ਦਿਨ ਕੀਤਾ ਗਿਆ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਦਿਲ ਨੂੰ ਛੂਹ ਲੈਣ ਵਾਲਾ ਅੰਦਾਜ਼, ਗੋਡਿਆਂ ਭਾਰ ਬੈਠ ਕੇ ਕੀਤੀ ਸ਼ੇਖ ਹਸੀਨਾ ਨਾਲ ਗੱਲ

ਭਾਰਤ ਦੀ ਇਸ ਬੇਮਿਸਾਲ ਕਾਮਯਾਬੀ ਤੋਂ ਚੀਨ ਖਿਝਿਆ ਹੋਇਆ ਹੈ। ਉਸ ਨੇ ਇਸ ਸਮਝੌਤੇ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਚੀਨੀ ਅਖਬਾਰ ‘ਗਲੋਬਲ ਟਾਈਮਜ਼’ ਨੇ ਮਾਹਿਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਸ ਦਾ ਮੁੱਖ ਮਕਸਦ ਮੱਧ ਪੂਰਬ ’ਚ ਚੀਨ ਨੂੰ ਅਲੱਗ-ਥਲੱਗ ਕਰਨ ਦਾ ਹੈ ਪਰ ਅਮਰੀਕਾ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ ਅਤੇ ਇਸ ਯੋਜਨਾ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ‘ਗਲੋਬਲ ਟਾਈਮਜ਼’ ਲਿਖਦਾ ਹੈ ਕਿ ਅਮਰੀਕਾ ਭਾਰਤ ਵਿੱਚ ਸੰਮੇਲਨ ਦੌਰਾਨ ਆਪਣੀ ਮੱਧ ਪੂਰਬ ਰੇਲਵੇ ਯੋਜਨਾ ਨੂੰ ਅੱਗੇ ਵਧਾ ਰਿਹਾ ਹੈ। ਚੀਨੀ ਮਾਹਿਰ ਇਸ ਯੋਜਨਾ ਦੀ ਭਰੋਸੇਯੋਗਤਾ ਅਤੇ ਵਿਵਹਾਰਕਤਾ ’ਤੇ ਸ਼ੰਕੇ ਖੜ੍ਹੇ ਕਰ ਰਹੇ ਹਨ। ਚੀਨ ਦਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਦੂਜੇ ਦੇਸ਼ਾਂ ਨਾਲ ਇਸ ਤਰ੍ਹਾਂ ਦੀ ਯੋਜਨਾ ਸ਼ੁਰੂ ਕੀਤੀ ਹੈ, ਇਸ ਤਰ੍ਹਾਂ ਦੀਆਂ ਯੋਜਨਾਵਾਂ ਪਹਿਲਾਂ ਵੀ ਸ਼ੁਰੂ ਕੀਤੀਆਂ ਗਈਆਂ ਸਨ ਪਰ ਮੱਧ ਪੂਰਬ ’ਚ ਚੀਨ ਨੂੰ ਅਲੱਗ-ਥਲੱਗ ਕਰਨ ਦੀ ਇਸ ਕੋਸ਼ਿਸ਼ ’ਚ ਅਮਰੀਕਾ ਕਦੇ ਵੀ ਸਫਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ, 57 ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News