ਕੀ ਚੀਨ ਦਾ ਜ਼ਮੀਨ 'ਤੇ ਕਬਜ਼ਾ? ਰਾਜੀਵ ਗਾਂਧੀ ਦੀ ਖਿੱਚੀ ਤਸਵੀਰ ਜਾਰੀ ਕਰ ਰਾਹੁਲ ਨੇ ਪੁੱਛਿਆ ਸਵਾਲ
Tuesday, Jun 23, 2020 - 11:25 AM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ 'ਚ ਗਤੀਰੋਧ ਨੂੰ ਲੈ ਕੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਕੀ ਚੀਨ ਨੇ ਭਾਰਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਪਣੇ ਪਿਤਾ ਰਾਜੀਵ ਗਾਂਧੀ ਵਲੋਂ ਲੱਦਾਖ ਦੇ ਪੈਂਗੋਂਗ ਤਸੋ ਝੀਲ ਦੀ ਲਈ ਗਈ ਇਕ ਤਸਵੀਰ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ 'ਚੀਨੀ ਹਮਲੇ ਵਿਰੁੱਧ ਅਸੀਂ ਇਕਜੁਟ ਖੜ੍ਹੇ ਹਾਂ।''
ਕਾਂਗਰਸ ਨੇਤਾ ਨੇ ਸਵਾਲ ਕੀਤਾ,''ਕੀ ਭਾਰਤੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕੀਤਾ ਹੈ?'' ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਦੇ ਫੌਜੀਆਂ ਦਰਮਿਆਨ ਪਿਛਲੇ ਦਿਨੀਂ ਹੋਈ ਹਿੰਸਕ ਝੜਪ ਦੇ ਬਾਅਦ ਤੋਂ ਗਾਂਧੀ ਅਤੇ ਕਾਂਗਰਸ ਪਾਰਟੀ ਸਰਕਾਰ ਤੋਂ ਲਗਾਤਾਰ ਇਹ ਸਵਾਲ ਕਰ ਰਹੀ ਹੈ ਕਿ ਚੀਨ ਨੇ ਕਿੰਨੇ ਖੇਤਰ 'ਤੇ ਕਬਜ਼ਾ ਕੀਤਾ ਹੈ। ਪਾਰਟੀ ਝੜਪ ਤੋਂ ਪਹਿਲਾਂ ਵੀ ਇਸ ਸਵਾਲ ਪੁੱਛਦੀ ਰਹੀ ਹੈ।