''ਚੀਨ ਅਰੁਣਾਚਲ ਦੀ ਸਰਹੱਦ ਅੰਦਰ ਆ ਚੁਕਿਆ ਹੈ, ਸਰਕਾਰ ਮਾਮਲੇ ਦਾ ਨੋਟਿਸ ਲਵੇ''

09/04/2019 5:34:46 PM

ਅਰੁਣਾਚਲ ਪ੍ਰਦੇਸ਼— ਇਕ ਪਾਸੇ ਜਿੱਥੇ ਪਾਕਿਸਤਾਨ ਭਾਰਤ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਚੀਨ ਵੀ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਦੇ ਪੂਰਬ-ਉੱਤਰ ਖੇਤਰ ਅਰੁਣਾਚਲ ਪ੍ਰਦੇਸ਼ 'ਚ ਚੀਨੀ ਫੌਜ ਵਲੋਂ ਘੁਸਪੈਠ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਤਾਪਿਰ ਗਾਓ ਦਾ ਕਹਿਣਾ ਹੈ,''ਮੈਕਮੋਹਨ ਰੇਖਾ ਚਗਲਗਾਮ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਹੈ। ਅਜਿਹੇ 'ਚ ਜੇਕਰ ਚਾਈਨਾ ਚਗਲਗਾਮ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਵੀ ਪੁਲ ਦਾ ਨਿਰਮਾਣ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਸਾਡੀ ਸਰਹੱਦ ਤੋਂ 60-70 ਕਿਲੋਮੀਟਰ ਅੰਦਰ ਆ ਚੁਕਿਆ ਹੈ।

ਮੈਂ ਇਸ ਲਈ ਫੌਜ 'ਤੇ ਉਂਗਲੀ ਨਹੀਂ ਚੁੱਕ ਰਿਹਾ
ਸੰਸਦ ਮੈਂਬਰ ਤਾਪਿਰ ਗਾਓ ਨੇ ਕਿਹਾ,''ਮੈਂ ਇਸ ਲਈ ਫੌਜ 'ਤੇ ਜਾਂ ਉਸ ਇਲਾਕੇ 'ਚ ਗਸ਼ਤ ਕਰਨ ਵਾਲੀਆਂ ਟੀਮਾਂ 'ਤੇ ਉਂਗਲੀ ਨਹੀਂ ਚੁੱਕ ਰਿਹਾ ਹਾਂ, ਕਿਉਂਕਿ ਉਨ੍ਹਾਂ ਇਲਾਕਿਆਂ 'ਚ ਪੈਟਰੋਲਿੰਗ ਕਰਨ ਲਈ ਸੜਕਾਂ ਹੀ ਨਹੀਂ ਹਨ ਤਾਂ ਸੁਰੱਖਿਆ ਫੋਰਸ ਉੱਥੋਂ ਦਾ ਜਾਇਜ਼ਾ ਕਿਵੇਂ ਲਵੇਗੀ।''

ਮੈਨੂੰ ਸਰਕਾਰ 'ਤੇ ਪੂਰਾ ਭਰੋਸਾ
ਭਾਜਪਾ 'ਤੇ ਭਰੋਸਾ ਜ਼ਾਹਰ ਕਰਦੇ ਹੋਏ ਤਾਪਿਰ ਨੇ ਕਿਹਾ,''ਮੈਨੂੰ ਸਰਕਾਰ 'ਤੇ ਭਰੋਸਾ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਇਸ ਮਾਮਲੇ ਦਾ ਨੋਟਿਸ ਲਵੇ। ਮੈਂ ਖੁਦ ਵੀ ਇਸ 'ਤੇ ਕੰਮ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ 'ਚ ਸੜਕਾਂ ਬਣਾਉਣ ਦੀ ਸਖਤ ਲੋੜ ਹੈ।''


DIsha

Content Editor

Related News