ਭਾਰਤ ਕਰ ਰਿਹਾ ਮਿਜ਼ਾਈਲ ਪ੍ਰੀਖਣ ਦੀ ਤਿਆਰੀ, ਚੀਨ ਨੇ ਹਿੰਦ ਮਹਾਸਾਗਰ ''ਚ ਫਿਰ ਉਤਾਰ ਦਿੱਤਾ ਜਾਸੂਸੀ ਜਹਾਜ਼

Friday, Apr 21, 2023 - 12:16 AM (IST)

ਭਾਰਤ ਕਰ ਰਿਹਾ ਮਿਜ਼ਾਈਲ ਪ੍ਰੀਖਣ ਦੀ ਤਿਆਰੀ, ਚੀਨ ਨੇ ਹਿੰਦ ਮਹਾਸਾਗਰ ''ਚ ਫਿਰ ਉਤਾਰ ਦਿੱਤਾ ਜਾਸੂਸੀ ਜਹਾਜ਼

ਨਵੀਂ ਦਿੱਲੀ : ਇਨ੍ਹੀਂ ਦਿਨੀਂ ਚੀਨ ਕਈ ਦੇਸ਼ਾਂ ਦੀ ਜਾਸੂਸੀ 'ਚ ਲੱਗਾ ਹੋਇਆ ਹੈ, ਜਿਸ 'ਚ ਉਹ ਭਾਰਤ 'ਤੇ ਸਭ ਤੋਂ ਜ਼ਿਆਦਾ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਓਡਿਸ਼ਾ ਦੇ ਤੱਟ ਤੋਂ ਹਿੰਦ ਮਹਾਸਾਗਰ ਵਿੱਚ ਮਿਜ਼ਾਈਲ ਪ੍ਰੀਖਣ ਕਰੇਗਾ। ਇਹ ਜਾਣਕਾਰੀ ਮਿਲਦੇ ਹੀ ਚੀਨ ਨੇ ਚੀਨੀ ਮਿਜ਼ਾਈਲ ਅਤੇ ਸੈਟੇਲਾਈਟ ਟ੍ਰੈਕਿੰਗ ਜਾਸੂਸੀ ਜਹਾਜ਼ ਯੁਆਨ ਵੈਂਗ 7 (Yuan Wang 7) ਨੂੰ ਹਿੰਦ ਮਹਾਸਾਗਰ ਵਿੱਚ ਭੇਜ ਦਿੱਤਾ ਹੈ। ਜੀਓ ਇੰਟੈਲੀਜੈਂਸ ਐਕਸਪਰਟ ਡੈਮੀਅਨ ਸਾਈਮਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਗ੍ਰੀਨਲੈਂਡ ਤੇ ਅੰਟਾਰਕਟਿਕਾ 'ਚ ਤੇਜ਼ੀ ਨਾਲ ਪਿਘਲ ਰਹੀਆਂ ਬਰਫ਼ ਦੀਆਂ ਚਾਦਰਾਂ

ਡੈਮੀਅਨ ਸਾਈਮਨ ਨੇ ਟਵੀਟ ਕਰਕੇ ਚੀਨ ਦੇ ਜਾਸੂਸੀ ਜਹਾਜ਼ ਦੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਸਾਈਮਨ ਨੇ 20 ਅਪ੍ਰੈਲ ਨੂੰ ਇਹ ਟਵੀਟ ਕੀਤਾ ਸੀ। ਇਸ ਦੇ ਨਾਲ ਹੀ ਇਸ ਦਾ ਦੂਜਾ ਜਾਸੂਸੀ ਜਹਾਜ਼ ਯੁਆਨ ਵੈਂਗ 5 ਇਸ ਸਮੇਂ ਦੱਖਣੀ ਅਟਲਾਂਟਿਕ ਮਹਾਸਾਗਰ ਵਿੱਚ ਹੈ। ਦੱਸ ਦੇਈਏ ਕਿ ਇਸ ਦੌਰਾਨ ਭਾਰਤ ਨੇ ਪਹਿਲਾ 24 ਤੋਂ 29 ਅਪ੍ਰੈਲ ਤੱਕ ਅਤੇ ਦੂਜਾ 26 ਤੋਂ 28 ਅਪ੍ਰੈਲ ਤੱਕ 'ਨੋ ਫਲਾਈ ਜ਼ੋਨ' ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੀ ਇਹ ਮਹਿਜ਼ ਇਤਫ਼ਾਕ ਹੈ ਕਿ ਜਿਸ ਸਮੇਂ ਭਾਰਤ ਨੇ ਮਿਜ਼ਾਈਲ ਪ੍ਰੀਖਣ ਲਈ ਨੋਟੀਫਿਕੇਸ਼ਨ ਭੇਜਿਆ ਸੀ, ਉਸੇ ਸਮੇਂ ਚੀਨ ਦਾ ਜਾਸੂਸੀ ਜਹਾਜ਼ ਹਿੰਦ ਮਹਾਸਾਗਰ ਵਿੱਚ ਦਾਖ਼ਲ ਹੋ ਗਿਆ?

ਇਹ ਵੀ ਪੜ੍ਹੋ : ਐਲਨ ਮਸਕ ਦੇ ਸਪੇਸ ਟੂਰਿਜ਼ਮ ਮਿਸ਼ਨ ਨੂੰ ਝਟਕਾ, ਸਪੇਸਐਕਸ ਦੇ ਸਟਾਰਸ਼ਿਪ ਰਾਕੇਟ 'ਚ ਲਾਂਚਿੰਗ ਤੋਂ ਬਾਅਦ ਵਿਸਫੋਟ

ਭਾਰਤ ਦੀ ਜਾਸੂਸੀ ਲਈ ਭੇਜਿਆ ਗਿਆ ਜਹਾਜ਼

ਰਿਟਾਇਰਡ ਵਾਈਸ ਐਡਮਿਰਲ ਵੀ.ਐੱਸ. ਰੰਧਾਵਾ ਨੇ ਇਸ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਚੀਨੀ ਜਹਾਜ਼ ਆਪਣੇ ਦੇਸ਼ ਦੇ ਸਮੁੰਦਰੀ ਕਿਨਾਰਿਆਂ ਤੋਂ ਬਹੁਤ ਦੂਰ ਹੈ। ਅਜਿਹੇ 'ਚ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਹਿੰਦ ਮਹਾਸਾਗਰ 'ਚ ਭਾਰਤ ਦੇ ਮਿਜ਼ਾਈਲ ਪ੍ਰੀਖਣ ਦੀ ਨਿਗਰਾਨੀ ਕਰਨ ਆਇਆ ਹੈ। ਇਸ ਦੇ ਨਾਲ ਹੀ ਰਿਟਾਇਰਡ ਵਾਈਸ ਐਡਮਿਰਲ ਅਨੂਪ ਸਿੰਘ ਨੇ ਦੱਸਿਆ ਕਿ ਯੁਆਨ ਵੈਂਗ 7 ਪਹਿਲਾ ਮਿਜ਼ਾਈਲ ਟ੍ਰੈਕਿੰਗ ਜਹਾਜ਼ ਨਹੀਂ ਹੈ, ਜੋ ਹਿੰਦ ਮਹਾਸਾਗਰ ਵਿੱਚ ਦਿਖਾਈ ਦਿੱਤਾ ਹੈ। ਇਹ ਸਿਲਸਿਲਾ 2005 ਤੋਂ ਚੱਲ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News