ਮਰੀਨ ਟਰੈਫ਼ਿਕ ਰਿਪੋਰਟ ਤੋਂ ਖ਼ੁਲਾਸਾ, ਈਸਟ ਚਾਈਨਾ-ਸੀ ਤੋਂ ਹੰਬਨਟੋਟਾ ਵੱਲ ਚੱਲਿਆ ਚੀਨ ਦਾ ਜਾਸੂਸੀ ਬੇੜਾ

Tuesday, Aug 02, 2022 - 11:31 PM (IST)

ਮਰੀਨ ਟਰੈਫ਼ਿਕ ਰਿਪੋਰਟ ਤੋਂ ਖ਼ੁਲਾਸਾ, ਈਸਟ ਚਾਈਨਾ-ਸੀ ਤੋਂ ਹੰਬਨਟੋਟਾ ਵੱਲ ਚੱਲਿਆ ਚੀਨ ਦਾ ਜਾਸੂਸੀ ਬੇੜਾ

ਨਵੀਂ ਦਿੱਲੀ (ਸੁਧਾਰ ਰਾਘਵ) : ਮਰੀਨ ਟਰੈਫਿਕ ਦੀ ਰਿਪੋਰਟ ਮੁਤਾਬਕ ਚੀਨ ਦਾ ਜਾਸੂਸੀ ਬੇੜਾ ਯੁਆਨ ਵਾਂਗ-5 ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਵੱਲ ਚੱਲ ਪਿਆ ਹੈ। ਉਹ ਈਸਟ ਚਾਈਨਾ ਸੀ ਤੋਂ 19.0 ਨਾਟਸ ਦੀ ਰਫਤਾਰ ਤੋਂ ਅੱਗੇ ਵਧ ਰਿਹਾ ਹੈ। ਮਰੀਨ ਟਰੈਫਿਕ ਟੈਰੀਸਟ੍ਰੀਅਲ ਆਟੋਮੈਟਿਕ ਆਈਡੈਂਟੀਫਿਕੇਸ਼ਨ ਸਿਸਟਮ ਦੀ ਰਿਪੋਰਟ ਮੁਤਾਬਕ ਚੀਨ ਦਾ ਇਹ ਫੌਜੀ ਜਾਸੂਸੀ ਬੇੜਾ, ਜਿਸ ਨੂੰ ਉਹ ਸੈਟੇਲਾਈਟ ਰਿਸਰਚ ਸਰਵੇ ਬੇੜਾ ਕਹਿੰਦਾ ਹੈ ਅਜੇ ਈਸਟ ਚਾਈਨਾ-ਸੀ ਵਿਚ ਲਗਭਗ 25 ਡਿਗਰੀ ਉੱਤਰ ਅਤੇ 125 ਡਿਗਰੀ ਪੂਰਬ ਵਿਚ ਹੈ। ਇਹ ਪਿਛਲੇ 16 ਦਿਨ 20 ਘੰਟੇ ਤੋਂ ਇਥੇ ਸੀ । ਇਸ ਦੌਰਾਨ ਭਾਰਤ ਦਾ ਰੱਖਿਆ ਅਤੇ ਸੁਰੱਖਿਆ ਵਿਭਾਗ ਅਗਲੇ ਹਫਤੇ ਹੰਬਨਟੋਟਾ ਬੰਦਰਗਾਹ 'ਤੇ ਚੀਨ ਦੇ ਪੁਲਾੜ ਅਤੇ ਸੈਟੇਲਾਈਟ ਨਿਗਰਾਨੀ ਖੋਜ ਜਹਾਜ਼ ਦੀ ਪ੍ਰਸਤਾਵਿਤ ਯਾਤਰਾ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਅਜਿਹਾ ਵਿਕਾਸ ਹੈ, ਜਿਸ ਦਾ ਭਾਰਤ ਦੇ ਸੁਰੱਖਿਆ ਹਿੱਤਾਂ ’ਤੇ ਅਸਰ ਪੈ ਸਕਦਾ ਹੈ ।

ਕੀ ਹੈ ਯੁਆਨ ਵਾਂਗ ਪ੍ਰਾਜੈਕਟ 
ਯੁਆਨ ਵਾਂਗ ਪ੍ਰਾਜੈਕਟ 1965 ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨਲਾਈ ਦੇ ਸਮੇਂ ਸ਼ੁਰੂ ਕੀਤਾ ਗਿਆ ਸੀ। ਯੁਆਨ ਵਾਂਗ 1 ਉਨ੍ਹਾਂ ਦੇ ਸਮੇਂ ’ਚ ਅਤੇ ਯੁਆਨ ਵਾਂਗ 2 ਮਾਓ ਤਸੇਦੋਂਗ ਦੇ ਸਮੇਂ 1968 ਵਿਚ ਤਿਆਰ ਕੀਤਾ ਗਿਆ। ਇਹ ਸੈਟੇਲਾਈਟ ਅਤੇ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਦੀ ਟਰੈਕਿੰਗ ਅਤੇ ਸਪੋਰਟ ਲਈ ਹੈ। ਅਸਲ ’ਚ ਯੁਆਨ ਵਾਂਗ ਸਮੂਹ ਦੀਆਂ ਸਾਰੀਆਂ ਪ੍ਰਣਾਲੀਆਂ ਇਕ ਹੀ ਡਿਜ਼ਾਈਨ ਦੀਆਂ ਨਹੀਂ ਹਨ ਸਗੋਂ ਇਕੋ ਜਿਹੇ ਨਾਂ ਨਾਲ ਕਈ ਡਿਜ਼ਾਈਨ ਸਮੂਹਾਂ ’ਤੇ ਆਧਾਰਿਤ ਹੈ ।


author

Manoj

Content Editor

Related News