6 ਸਾਲਾ ਬੱਚੀ ਨਾਲ ਸਕੂਲ ’ਚ ਰੇਪ, ਜਾਣਕਾਰੀ ਨਾ ਦੇਣ ’ਤੇ ਪਿ੍ਰੰਸੀਪਲ ਗਿ੍ਰਫਤਾਰ
Saturday, Aug 31, 2019 - 04:46 PM (IST)

ਰਾਏਪੁਰ— ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇਕ ਸਕੂਲ ’ਚ 6 ਸਾਲਾ ਬੱਚੀ ਨਾਲ 10 ਸਾਲਾ ਮੁੰਡਿਆਂ ਵਲੋਂ ਰੇਪ ਦੀ ਘਟਨਾ ਦੇ ਕਰੀਬ 10 ਦਿਨ ਬਾਅਦ ਪੁਲਸ ਨੇ ਪਿ੍ਰੰਸੀਪਲ ਨੂੰ ਗਿ੍ਰਫਤਾਰ ਕਰ ਲਿਆ ਹੈ। ਪਿ੍ਰੰਸੀਪਲ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਨਹÄ ਦਿੱਤੀ। ਰਾਏਪੁਰ ਦੇ ਖਮਤਰਾਈ ਥਾਣਾ ਮੁਖੀ ਰਮਾਕਾਂਤ ਸਾਹੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਇਕ ਸਰਕਾਰੀ ਸਕੂਲ ’ਚ ਪਹਿਲੀ ਜਮਾਤ ਦੀ 6 ਸਾਲਾ ਬੱਚੀ ਨਾਲ ਇਸ ਮਹੀਨੇ ਦੀ 20 ਤਾਰੀਕ ਨੂੰ 5ਵÄ ਜਮਾਤ ਦੇ 3 ਵਿਦਿਆਰਥੀਆਂ ਨੇ ਰੇਪ ਕੀਤਾ ਸੀ। ਇਸ ਘਟਨਾ ਬਾਰੇ ਤੁਰੰਤ ਪੁਲਸ ਜਾਂ ਉੱਚ ਅਧਿਕਾਰੀਆਂ ਨੂੰ ਸੂਚਨਾ ਨਾ ਦੇਣ ਦੇ ਦੋਸ਼ ’ਚ ਪੁਲਸ ਨੇ ਸ਼ੁੱਕਰਵਾਰ ਨੂੰ ਸਕੂਲ ਦੇ ਪਿ੍ਰੰਸੀਪਲ ਬੀ.ਐੱਸ. ਅਹਿਰੇ ਨੂੰ ਗਿ੍ਰਫਤਾਰ ਕਰ ਲਿਆ।
ਪੁਲਸ ਨੇ ਪਿ੍ਰੰਸੀਪਲ ’ਤੇ ਲਗਾਇਆ ਲਾਪਰਵਾਹੀ ਦਾ ਦੋਸ਼
ਸਾਹੂ ਨੇ ਦੱਸਿਆ ਕਿ ਸਕੂਲ ’ਚ ਘਟਨਾ ਦੀ ਜਾਣਕਾਰੀ ਤੋਂ ਬਾਅਦ ਪਿ੍ਰੰਸੀਪਲ ਨੂੰ ਇਸ ਦੀ ਸੂਚਨਾ ਪੁਲਸ ਨੂੰ, ਬਾਲ ਕਲਿਆਣ ਕਮੇਟੀ ਜਾਂਚ ਮੈਜਿਸਟਰੇਟ ਨੂੰ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਪਿ੍ਰੰਸੀਪਲ ਅਹਿਰੇ ਨੂੰ ਲਾਪਰਵਾਹੀ ਦਾ ਦੋਸ਼ ਮੰਨਦੇ ਹੋਏ ਲੈਂਗਿਕ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ਦੀ ਧਾਰਾ 21 ਦੇ ਅਧੀਨ ਅਤੇ ਭਾਰਤੀ ਸਜ਼ਾ ਯਾਫ਼ਤਾ ਦੀਆਂ ਧਾਰਾਵਾਂ ਦੇ ਅਧੀਨ ਗਿ੍ਰਫਤਾਰ ਕਰ ਲਿਆ।
ਸਕੂਲ ਦੇ ਬਾਥਰੂਮ ’ਚ ਕੀਤਾ ਸੀ ਰੇਪ
ਉਨ੍ਹਾਂ ਨੇ ਦੱਸਿਆ ਕਿ ਗਿ੍ਰਫਤਾਰ ਪਿ੍ਰੰਸੀਪਲ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਸਥਾਨਕ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਸਾਹੂ ਨੇ ਦੱਸਿਆ ਕਿ ਇਸ ਮਹੀਨੇ ਦੀ 20 ਤਾਰੀਕ ਨੂੰ ਜਦੋਂ ਵਿਦਿਆਰਥਣ ਸਕੂਲ ਗਈ ਸੀ, ਉਦੋਂ 2 ਵਿਦਿਆਰਥੀ ਉਸ ਨੂੰ ਸਕੂਲ ਦੇ ਬਾਥਰੂਮ ’ਚ ਲੈ ਗਏ ਅਤੇ ਇਕ ਹੋਰ ਵਿਦਿਆਰਥੀ ਬਾਥਰੂਮ ਦੇ ਬਾਹਰ ਖੜ੍ਹਾ ਹੋ ਗਿਆ। ਬਾਥਰੂਮ ’ਚ ਵਿਦਿਆਰਥੀਆਂ ਨਾਲ ਬੱਚੀ ਨਾਲ ਰੇਪ ਕੀਤਾ। ਇਸ ਘਟਨਾ ਦੀ ਜਾਣਕਾਰੀ ਜਦੋਂ ਪਰਿਵਾਰ ਵਾਲਿਆਂ ਨੂੰ ਮਿਲੀ, ਉਦੋਂ ਉਨ੍ਹਾਂ ਨੇ ਸਕੂਲ ਪ੍ਰਬੰਧਨ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਜਦੋਂ ਪ੍ਰਬੰਧਨ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਉਦੋਂ ਉਨ੍ਹਾਂ ਨੇ 22 ਅਗਸਤ ਨੂੰ ਪੁਲਸ ’ਚ ਸ਼ਿਕਾਇਤ ਕੀਤੀ। ਥਾਣੇਦਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮੁੰਡਿਆਂ ਵਿਰੁੱਧ ਰੇਪ ਕਰਨ ਅਤੇ ਲੈਂਗਿਕ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ਦੇ ਅਧੀਨ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੋਸ਼ੀ ਵਿਦਿਆਰਥੀ ਨੂੰ ਕਿਸ਼ੋਰ ਗ੍ਰਹਿ ’ਚ ਭੇਜ ਦਿੱਤਾ ਗਿਆ ਹੈ।