ਮਿਸ਼ਨ ਤਿਰੰਗਾ ਦੇ ਬੱਚਿਆਂ ਨੇ ਕੀਤੀ ਸ਼ਿਵਰਾਜ ਨਾਲ ਮੁਲਾਕਾਤ
Monday, Aug 07, 2017 - 01:00 PM (IST)

ਉਜੈਨ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਉਜੈਨ ਪ੍ਰਵਾਸ ਦੌਰਾਨ ਮਿਸ਼ਨ ਤਿਰੰਗਾ ਚੱਲਾ ਰਹੇ ਬੱਚਿਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਆਪਣੇ ਮਿਸ਼ਨ ਦੀ ਜਾਣਕਾਰੀ ਦਿੱਤੀ। ਸਾਵਣ ਦੇ ਆਖਰੀ ਸੋਮਵਾਰ ਅਤੇ ਰੱਖੜੀ ਮੌਕੇ ਇੱਥੇ ਪੁੱਜੇ ਸ਼੍ਰੀ ਚੌਹਾਨ ਨੇ ਉਜੈਨ ਪੁੱਜਦੇ ਹੀ ਸ਼੍ਰੀ ਮਹਾਕਾਲੇਸ਼ਵਰ ਮੰਦਰ ਦਰਸ਼ਨ ਕੀਤੇ। ਉਹ ਮਹਾਕਾਲੇਸ਼ਵਰ ਦੀ ਸਾਵਣ ਮਹੀਨੇ ਦੀ ਆਖਰੀ ਸਵਾਰੀ 'ਚ ਵੀ ਪੁੱਜੇ। ਇਸ ਤੋਂ ਪਹਿਲਾਂ ਹੈਲੀਪੈਡ 'ਤੇ ਮਿਸ਼ਨ ਤਿਰੰਗਾ ਚੱਲਾ ਰਹੇ ਵਿਦਿਆਰਥੀਆਂ ਉਰਵਸ਼ੀ ਜੈਨ, ਕਨਿਸ਼ਕ ਪਰਿਹਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁੱਖ ਮੰਤਰੀ ਸ਼੍ਰੀ ਚੌਹਾਨ ਨਾਲ ਮੁਲਾਕਾਤ ਕੀਤੀ। ਬੱਚਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਉਜੈਨ 'ਚ ਘਰ-ਘਰ ਜਾ ਕੇ ਤਿਰੰਗਾ ਵੰਡ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਝੰਡਾ ਕੋਡ ਅਨੁਸਾਰ ਹੀ ਤਿਰੰਗਾ ਲਹਿਰਾਉਣਗੇ।