ਮਰਦ ਅਤੇ ਔਰਤ ਵਿਚਕਾਰ ਸਰੀਰਕ ਸੰਬੰਧ ਜਾਂ ਵਨ ਨਾਈਟ ਸਟੈਂਡ ਦੁਆਰਾ ਪੈਦਾ ਹੋਏ ਬੱਚੇ, ਹੋਣਗੇ ਇਸ ਹੱਕ ਤੋਂ ਵਾਂਝੇ

Monday, Jun 12, 2017 - 07:39 AM (IST)

ਮਰਦ ਅਤੇ ਔਰਤ ਵਿਚਕਾਰ ਸਰੀਰਕ ਸੰਬੰਧ ਜਾਂ ਵਨ ਨਾਈਟ ਸਟੈਂਡ ਦੁਆਰਾ ਪੈਦਾ ਹੋਏ ਬੱਚੇ, ਹੋਣਗੇ ਇਸ ਹੱਕ ਤੋਂ ਵਾਂਝੇ

ਮੁੰਬਈ — ਕਿਸੇ ਵੀ ਮਰਦ ਅਤੇ ਔਰਤ ਦੇ ਵਿਚਕਾਰ ਸਰੀਰਕ ਸੰਬੰਧ ਜਾਂ ਵਨ ਨਾਈਟ ਸਟੈਂਡ ਹਿੰਦੂ ਕਾਨੂੰਨ ਦੇ ਤਹਿਤ ਵਿਆਹ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ। ਮੁੰਬਈ ਹਾਈ ਕੋਰਟ ਵਲੋਂ ਹੁਣੇ ਜਿਹੇ ਦਿੱਤੇ ਗਏ ਮਹੱਤਵਪੂਰਣ ਆਦੇਸ਼ਾਂ 'ਚ ਇਹ ਗੱਲ ਕਹੀ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਦੋਵਾਂ ਨੇ ਵਿਆਹ ਨਹੀਂ ਕੀਤਾ, ਤਾਂ ਇਸ ਤਰ੍ਹਾਂ ਦੇ ਸੰਬੰਧ ਕਾਰਨ ਪੈਦਾ ਹੋਏ ਬੱਚੇ ਪਿਤਾ ਦੀ ਜਾਇਦਾਦ ਦੇ ਹੱਕਦਾਰ ਨਹੀਂ ਹੋਣਗੇ 
ਮੁੰਬਈ ਹਾਈਕੋਰਟ ਦੇ ਜੱਜ ਜਸਟਿਸ ਮ੍ਰਿਦੁਲਾ ਭਟਕਰ ਨੇ ਕਿਹਾ ਕਿ, ' ਕਿਸੇ ਸੰਬੰਧ ਨੂੰ ਵਿਆਹ ਦੀ ਪ੍ਰਵਾਨਗੀ ਲਈ ਪਰੰਪਰਿਕ ਜਾਂ ਕਾਨੂੰਨੀ ਰਸਮਾਂ ਦਾ ਪੂਰਾ ਕੀਤਾ ਜਾਣਾ ਜ਼ਰੂਰੀ ਹੈ, ਕਿਸੇ ਦੀ ਮਰਜ਼ੀ, ਇਤਫਾਕ, ਗਲਤੀ ਜਾਂ ਅਚਾਨਕ ਬਣੇ ਸਰੀਰਕ ਸੰਬੰਧ ਨੂੰ ਵਿਆਹ ਨਹੀਂ ਕਿਹਾ ਜਾ ਸਕਦਾ । ਜੱਜ ਨੇ ਕਿਹਾ ਕਿ ਲਿਵ ਇਨ ਰਿਲੇਸ਼ਨ ਅਤੇ ਉਸ ਤੋਂ ਪੈਦਾ ਹੋਏ ਬੱਚੇ ਕਾਨੂੰਨੀ ਜਾਣਕਾਰੀਆਂ ਦੇ ਲਈ ਇਕ ਮੁੱਦਾ ਅਤੇ ਚੁਣੋਤੀ ਬਣ ਗਏ ਹਨ।
ਹਿੰਦੂ ਵਿਆਹ ਅਧੀਨੀਯਮ ਦੇ ਤਹਿਤ ਬੱਚੇ ਦੇ ਅਧਿਕਾਰਾਂ 'ਤੇ ਫੈਸਲੇ ਦੇ ਲਈ ਵਿਆਹ ਸਾਬਤ ਕਰਨਾ ਜ਼ਰੂਰੀ ਹੈ, ਭਾਵੇਂ ਉਸਨੂੰ ਰੱਦ ਹੀ ਕਿਉਂ ਨਾ ਕਰ ਦਿੱਤਾ ਗਿਆ ਹੋਵੇ। ਦਰਅਸਲ ਅਦਾਲਤ ਦੇ ਸਾਹਮਣੇ ਇਸ ਮਾਮਲੇ 'ਚ ਇਕ ਵਿਅਕਤੀ ਦੀਆਂ ਦੋ ਪਤਨੀਆਂ ਸਨ। ਇਥੇ ਵਿਅਕਤੀ ਕੋਲ ਦੂਸਰੇ ਵਿਆਹ ਦਾ ਸਬੂਤ ਮੌਜੂਦ ਸੀ, ਪਰ ਅਦਾਲਤ ਨੇ ਦੂਸਰੇ ਵਿਆਹ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਦੂਸਰੀ ਪਤਨੀ ਤੋਂ ਪੈਦਾ ਹੋਈ ਬੇਟੀ ਪਿਤਾ ਦੀ ਜਾਇਦਾਦ ਦੀ ਹੱਕਦਾਰ ਹੋਵੇਗੀ।


Related News