ਤਿੰਨ ਮਹੀਨੇ ਦੇ ਬੱਚੇ ਨੂੰ ਚੋਰੀ ਕਰਕੇ ਲੈ ਗਈ ਔਰਤ, ਪੁਲਸ ਜਾਂਚ ''ਚ ਜੁੱਟੀ

11/13/2017 3:56:42 PM

ਰੁਦਰਪੁਰ— ਰੁਦਰਪੁਰ ਦੇ ਗੱਲਾ ਮੰਡੀ ਖੇਤਰ 'ਚ ਇਕ ਔਰਤ ਤਿੰਨ ਮਹੀਨੇ ਦੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮਹਿਕਮੇ 'ਚ ਹੱਲਚੱਲ ਮਚ ਗਈ। ਪੁਲਸ ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਔਰਤ ਦੀ ਤਲਾਸ਼ 'ਚ ਜੁੱਟੀ ਹੈ। ਖੇਤਰ ਦੇ ਮੁੱਖ ਬਾਜ਼ਾਰ ਸਥਿਤ ਭਗਤ ਸਿੰਘ ਚੌਕ ਵਾਸੀ ਸੋਨੂੰ ਰੰਧਾਵਾ ਗੱਲਾ ਮੰਡੀ 'ਚ ਕੰਮ ਕਰਦਾ ਹੈ। ਸੋਨੂੰ ਨੇ ਦੱਸਿਆ ਕਿ ਉਸ ਦੇ ਮਮੇਰੇ ਭਰਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੀ ਪਤਨੀ ਪਿੰਕੀ ਨਾਲ ਆਪਣੇ ਭਰਾ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਚਲਾ ਗਿਆ ਜਦਕਿ ਕਿਰਾਏਦਾਰ ਔਰਤ ਕੋਲ ਆਪਣੇ ਤਿੰਨ ਮਹੀਨੇ ਦੇ ਬੇਟੇ ਹਰਮਨ ਨੂੰ ਛੱਡ ਗਏ ਸੀ। ਕਿਰਾਏਦਾਰ ਦਿਵਯਾ ਨੇ ਦੱਸਿਆ ਕਿ ਇਸ ਵਿਚਕਾਰ ਇਕ ਔਰਤ ਆਈ ਅਤੇ ਬੱਚੇ ਨੂੰ ਮਾਤਾ-ਪਿਤਾ ਕੋਲ ਛੱਡਣ ਦੀ ਗੱਲ ਕਹਿ ਕੇ ਬੱਚੇ ਨੂੰ ਲੈ ਗਈ। ਸੂਚਨਾ ਮਿਲਦੇ ਹੀ ਬਾਜਾਰ ਚੌਕੀ ਇੰਚਾਰਜ਼ ਜਸਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਆਸਪਾਸ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਦੇਖੀ। ਇਸ ਦੌਰਾਨ ਪੁਲਸ ਨੇ ਦੇਖਿਆ ਕਿ ਇਕ ਔਰਤ ਬੱਚੇ ਨੂੰ ਲੈ ਜਾ ਰਹੀ ਹੈ। ਪੁਲਸ ਸੀ.ਸੀ.ਟੀ.ਵੀ ਦੇ ਆਧਾਰ 'ਤੇ ਔਰਤ ਦੀ ਤਲਾਸ਼ ਕਰ ਰਹੀ ਹੈ।


Related News