ਬੱਚਿਆਂ ਲਈ ਚਾਂਦੀ ਸ਼ੁੱਭ ਹੈ ਜਾਂ ਅਸ਼ੁੱਭ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
Sunday, Nov 23, 2025 - 10:13 AM (IST)
ਵੈੱਬ ਡੈਸਕ- ਜੋਤਿਸ਼ ਸ਼ਾਸਤਰ 'ਚ ਚਾਂਦੀ ਨੂੰ ਬਹੁਤ ਹੀ ਪਵਿੱਤਰ ਅਤੇ ਸ਼ਕਤੀਸ਼ਾਲੀ ਧਾਤੂ ਮੰਨਿਆ ਜਾਂਦਾ ਹੈ। ਇਹ ਚੰਦਰਮਾ ਦੀ ਪ੍ਰਭਾਵਸ਼ਾਲੀ ਊਰਜਾ ਦਾ ਪ੍ਰਤੀਕ ਮੰਨੀ ਜਾਂਦੀ ਹੈ, ਜੋ ਮਨੁੱਖ ਦੇ ਮਨ, ਸੋਚ, ਭਾਵਨਾਵਾਂ ਅਤੇ ਮਾਨਸਿਕ ਸੰਤੁਲਨ ’ਤੇ ਸਿੱਧਾ ਅਸਰ ਪਾਉਂਦੀ ਹੈ। ਇਸੇ ਲਈ ਪਰੰਪਰਾਵਾਂ 'ਚ ਅਕਸਰ ਬੱਚਿਆਂ ਨੂੰ ਚਾਂਦੀ ਦੀ ਚੇਨ, ਕੜਾ ਜਾਂ ਇਸ ਧਾਤੂ 'ਚ ਜੜੇ ਰਤਨ ਪਹਿਨਾਏ ਜਾਂਦੇ ਹਨ। ਪਰ ਮਾਪਿਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਸੱਚਮੁੱਚ ਚਾਂਦੀ ਬੱਚਿਆਂ ਲਈ ਲਾਭਦਾਇਕ ਹੈ ਜਾਂ ਨਹੀਂ।
ਮਾਨਸਿਕ ਵਿਕਾਸ ਲਈ ਲਾਹੇਵੰਦ
ਜੋਤਿਸ਼ ਅਨੁਸਾਰ, ਚਾਂਦੀ ਦਾ ਸੰਬੰਧ ਮਾਨਸਿਕ ਊਰਜਾ ਨਾਲ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਚਾਂਦੀ ਦੀ ਚੇਨ ਪਹਿਨਣ ਨਾਲ ਬੱਚਿਆਂ ਦੀ ਯਾਦਸ਼ਕਤੀ ਮਜ਼ਬੂਤ ਹੁੰਦੀ ਹੈ, ਉਹ ਪੜ੍ਹਾਈ 'ਚ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਬੌਧਿਕ ਵਿਕਾਸ ਵਿਚ ਤੇਜ਼ੀ ਆਉਂਦੀ ਹੈ। ਚਾਂਦੀ ਦੀ ਠੰਡੀ ਤਾਸੀਰ ਬੱਚਿਆਂ ਦੇ ਮਨ ਨੂੰ ਸ਼ਾਂਤ ਅਤੇ ਸਥਿਰ ਰੱਖਣ 'ਚ ਸਹਾਇਕ ਮੰਨੀ ਜਾਂਦੀ ਹੈ।
ਭਾਵਨਾਤਮਕ ਸੰਤੁਲਨ ਤੇ ਮਾਨਸਿਕ ਸ਼ਾਂਤੀ
ਛੋਟੇ ਬੱਚਿਆਂ 'ਚ ਚਿੜਚਿੜਾਪਨ, ਬੇਚੈਨੀ, ਡਰ ਜਾਂ ਅਸਥਿਰਤਾ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਜੋਤਿਸ਼ਾਂ ਅਨੁਸਾਰ, ਚਾਂਦੀ ਦੀ ਧਾਤੂ ਇਨ੍ਹਾਂ ਭਾਵਨਾਵਾਂ ਨੂੰ ਸੰਤੁਲਿਤ ਕਰਨ ਦੀ ਖੂਬੀ ਰੱਖਦੀ ਹੈ। ਇਸ ਦੇ ਪ੍ਰਭਾਵ ਨਾਲ ਬੱਚਿਆਂ ਦੇ ਸੁਭਾਅ 'ਚ ਸ਼ਾਂਤੀ ਅਤੇ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਸਿਹਤ ਅਤੇ ਚਮੜੀ ਲਈ ਸੁਰੱਖਿਅਤ ਚੋਣ
ਬੱਚਿਆਂ ਦੀ ਚਮੜੀ ਬਹੁਤ ਨਰਮ ਹੁੰਦੀ ਹੈ, ਜਿਸ ਕਰਕੇ ਸੋਨੇ ਜਾਂ ਆਰਟੀਫੀਸ਼ੀਅਲ ਧਾਤਾਂ ਨਾਲ ਕਈ ਵਾਰ ਐਲਰਜੀ ਹੋ ਸਕਦੀ ਹੈ। ਇਸ ਦੇ ਮੁਕਾਬਲੇ ਚਾਂਦੀ ਨੂੰ ਸਕਿਨ ਲਈ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਪਰੰਪਰਾਵਾਂ 'ਚ ਬੱਚਿਆਂ ਨੂੰ ਚਾਂਦੀ ਦੀਆਂ ਪਾਇਲਾਂ, ਕੜੇ ਜਾਂ ਚੇਨ ਪਹਿਨਾਉਣ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਸਿਹਤ ਲਈ ਉਚਿਤ ਅਤੇ ਸਮਰੱਥ ਚੋਣ ਹੈ।
ਬੁਰੀ ਨਜ਼ਰ ਅਤੇ ਨਕਾਰਾਤਮਕ ਊਰਜਾ ਤੋਂ ਸੁਰੱਖਿਆ
ਕਈ ਸੰਸਕ੍ਰਿਤੀਆਂ 'ਚ ਮੰਨਿਆ ਜਾਂਦਾ ਹੈ ਕਿ ਚਾਂਦੀ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ ਅਤੇ ਨਕਾਰਾਤਮਕ ਊਰਜਾ ਤੋਂ ਰੱਖਿਆ ਕਰਦੀ ਹੈ। ਹਾਲਾਂਕਿ ਇਹ ਧਾਰਮਿਕ ਨਿਯਮ ਨਹੀਂ, ਪਰ ਪਰੰਪਰਾਗਤ ਤੌਰ ’ਤੇ ਇਹ ਵਿਸ਼ਵਾਸ ਅੱਜ ਵੀ ਕਈ ਪਰਿਵਾਰਾਂ 'ਚ ਮਜ਼ਬੂਤੀ ਨਾਲ ਮੌਜੂਦ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
