ਅੱਜ ਤੋਂ ਨਵਜੰਮੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਅੰਗੂਠੀ ! ਲਾਗੂ ਹੋਈ CM ਵਿਜੇ ਦੀ ਯੋਜਨਾ

Monday, Sep 28, 2026 - 01:24 PM (IST)

ਅੱਜ ਤੋਂ ਨਵਜੰਮੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਅੰਗੂਠੀ ! ਲਾਗੂ ਹੋਈ CM ਵਿਜੇ ਦੀ ਯੋਜਨਾ

ਮਦੁਰੈ (ਏਜੰਸੀ)- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਆਪਣੇ ਮੁੱਖ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ 'ਥਾਈਮਾਮਨ ਥੰਗਾ ਮੋਥਿਰਮ ਥਿਟਮ' ਨਾਮੀ ਕਲਿਆਣਕਾਰੀ ਯੋਜਨਾ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ, ਜਿਸ ਦੇ ਅਧੀਨ ਸਰਕਾਰੀ ਹਸਪਤਾਲ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ 22 ਕੈਰੇਟ ਸੋਨੇ ਦੀ ਇਕ ਗ੍ਰਾਮ ਦੀ ਅੰਗੂਠੀ ਦਿੱਤੀ ਜਾਵੇਗੀ। ਮੁੱਖ ਮੰਤਰੀ ਵਿਜੇ ਨੇ ਮਦੁਰੈ ਦੇ ਸਰਕਾਰੀ ਹਸਪਤਾਲ ਰਾਜਾਜੀ 'ਚ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਬੱਚਿਆਂ ਨੂੰ ਗੋਦ 'ਚ ਲਿਆ ਅਤੇ ਉਨ੍ਹਾਂ ਨੂੰ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ।

ਰਾਜ ਸਰਕਾਰ ਨੇ ਇਸ ਕਲਿਆਣਕਾਰੀ ਯੋਜਨਾ ਲਈ 755.83 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਇਸ ਪਹਿਲ ਦਾ ਮੁੱਖ ਮਕਸਦ ਔਰਤਾਂ ਦੀ ਸਿਹਤ ਨੂੰ ਉਤਸ਼ਾਹ ਦੇਣਾ ਅਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਨਾਲ ਜੋੜ ਕੇ ਹਸਪਤਾਲਾਂ 'ਚ ਸੁਰੱਖਿਅਤ ਜਣੇਪੇ ਨੂੰ ਉਤਸ਼ਾਹਤ ਕਰਨਾ ਹੈ। ਮੁੱਖ ਮੰਤਰੀ ਦੇ  ਵੱਖ-ਵੱਖ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪੁਲਸ ਨੇ ਏਅਰਪੋਰਟ ਤੋਂ ਲੈ ਕੇ ਪੂਰੇ ਸ਼ਹਿਰ 'ਚ ਪੰਜ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਹੈ। ਰਾਜ ਸਰਕਾਰ ਨੇ ਯੋਜਨਾ ਦੇ ਸ਼ੁਰੂਆਤੀ ਪੜਾਅ ਲਈ 1.28 ਲੱਖ ਸੋਨੇ ਦੀਆਂ ਅੰਗੂਠੀਆਂ ਪਹਿਲੇ ਹੀ ਖਰੀਦ ਲਈਆਂ ਹਨ। ਇਨ੍ਹਾਂ ਦੀ ਵੰਡ ਸਰਕਾਰੀ ਹਸਪਤਾਲਾਂ 'ਚ ਸਥਾਨਕ ਮਾਵਾਂ ਤੋਂ ਜਨਮ ਵਾਲੇ ਯੋਗ ਬੱਚਿਆਂ 'ਚ ਕੀਤੀ ਜਾਵੇਗੀ। ਇਹ ਯੋਜਨਾ 22 ਜੂਨ 2026 ਜਾਂ ਉਸ ਤੋਂ ਬਾਅਦ ਜਨਮੇ ਯੋਗ ਬੱਚਿਆਂ 'ਤੇ ਲਾਗੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News