ਬਚਪਨ ਦੇ ਹਾਦਸੇ ਨੇ ਤਬਾਹ ਕਰ 'ਤੀ ਸੀ ਜ਼ਿੰਦਗੀ; ਜਿੱਥੇ ਇਲਾਜ ਹੋਇਆ, ਉਥੇ ਹੀ ਬਣੀ ਸਰਜਨ

Saturday, Mar 08, 2025 - 01:11 PM (IST)

ਬਚਪਨ ਦੇ ਹਾਦਸੇ ਨੇ ਤਬਾਹ ਕਰ 'ਤੀ ਸੀ ਜ਼ਿੰਦਗੀ; ਜਿੱਥੇ ਇਲਾਜ ਹੋਇਆ, ਉਥੇ ਹੀ ਬਣੀ ਸਰਜਨ

ਨੈਸ਼ਨਲ ਡੈਸਕ- ਬਚਪਨ 'ਚ ਇਕ ਗੰਭੀਰ ਅੱਗ ਹਾਦਸੇ ਦਾ ਸ਼ਿਕਾਰ ਹੋਈ ਡਾ. ਪ੍ਰੇਮਾ ਧਨਰਾਜ ਹੁਣ ਬਰਨ ਪੀੜਤਾਂ ਲਈ ਪ੍ਰੇਰਨਾ ਬਣ ਗਈ ਹੈ। ਉਨ੍ਹਾਂ ਨੇ 14 ਸਰਜਰੀਆਂ ਤੋਂ ਬਾਅਦ ਆਪਣੀ ਜ਼ਿੰਦਗੀ ਮੁੜ ਪ੍ਰਾਪਤ ਕੀਤੀ ਅਤੇ ਉਸੇ ਮੈਡੀਕਲ ਕਾਲਜ 'ਚ ਇਕ ਸਰਜਨ ਅਤੇ ਵਿਭਾਗ ਮੁਖੀ (HOD) ਵਜੋਂ ਸੇਵਾ ਨਿਭਾਈ ਜਿੱਥੇ ਉਨ੍ਹਾਂ ਦਾ ਇਲਾਜ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਰਨ ਪੀੜਤਾਂ ਲਈ 'ਅਗਨੀ ਰਕਸ਼ਾ' ਐੱਨ.ਜੀ.ਓ. ਦੀ ਸ਼ੁਰੂ ਕੀਤੀ, ਤਾਂ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਣ, ਜੋ ਅੱਗ ਨਾਲ ਝੁਲਸ ਗਏ ਹਨ। 2024 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸਮਾਜ ਸੇਵਾ ਲਈ ਪਦਮਸ਼੍ਰੀ ਨਾਲ ਸਨਮਾਨਤ ਕੀਤਾ।

ਇਹ ਵੀ ਪੜ੍ਹੋ : ਭਲਕੇ ਖਾਤਿਆਂ 'ਚ ਆਉਣਗੇ 2500 ਰੁਪਏ, ਸਿਰਫ਼ ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਭ

ਅਗਨੀ ਰਕਸ਼ਾ ਐੱਨਜੀਓ ਦੀ ਸਥਾਪਨਾ

ਡਾ. ਪ੍ਰੇਮਾ ਨੂੰ ਉਨ੍ਹਾਂ ਦੇ ਸਮਰਪਣ ਲਈ 1998 'ਚ ਅਮਰੀਕਾ ਤੋਂ 10 ਹਜ਼ਾਰ ਡਾਲਰ ਦਾ ਪੁਰਸਕਾਰ ਮਿਲਿਆ। ਇਸ ਪੁਰਸਕਾਰ ਰਾਸ਼ੀ ਨਾਲ ਉਨ੍ਹਾਂ ਨੇ 1999 'ਚ 'ਅਗਨੀ ਰਕਸ਼ਾ' ਨਾਮੀ ਐੱਨ.ਜੀ.ਓ. ਦੀ ਸਥਾਪਨਾ ਕੀਤੀ, ਜੋ ਬਰਨ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਕੰਮ ਕਰਦੀ ਹੈ। ਹੁਣ ਤੱਕ ਇਸ ਐੱਨ.ਜੀ.ਓ. ਨੇ 25 ਹਜ਼ਾਰ ਤੋਂ ਵੱਧ ਸੜੇ ਹੋਏ ਲੋਕਾਂ ਦਾ ਇਲਾਜ ਕੀਤਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਹੈ। 

ਇਹ ਵੀ ਪੜ੍ਹੋ : Air India ਨੇ ਵ੍ਹੀਲਚੇਅਰ ਦੇਣ ਤੋਂ ਕੀਤਾ ਮਨ੍ਹਾਂ, ਬਜ਼ੁਰਗ ਔਰਤ ਨੂੰ ਡਿੱਗਣ ਨਾਲ ਲੱਗੀਆਂ ਸੱਟਾਂ

ਬਚਪਨ 'ਚ ਝੁਲਸਣ ਤੋਂ ਬਾਅਦ ਸੰਕਲਪ

ਬੈਂਗਲੁਰੂ ਦੀ ਰਹਿਣ ਵਾਲੀ ਡਾ. ਪ੍ਰੇਮਾ ਜਦੋਂ ਸਿਰਫ਼ 8 ਸਾਲ ਦੀ ਸੀ, ਉਦੋਂ ਰਸੋਈ 'ਚ ਖੇਡਦੇ ਸਮੇਂ ਇਕ ਸਟੋਵ ਫਟਣ ਕਾਰਨ ਉਹ ਗੰਭੀਰ ਰੂਪ ਨਾਲ ਝੁਲਸ ਗਈ ਸੀ। ਉਨ੍ਹਾਂ ਦਾ ਚਿਹਰਾ, ਗਰਦਨ ਅਤੇ ਸਰੀਰ ਦਾ ਲਗਭਗ 50 ਫੀਸਦੀ ਹਿੱਸਾ ਸੜ ਗਿਆ ਸੀ। ਪਰਿਵਾਰ ਇਕ ਮਹੀਨੇ ਤੱਕ ਇਲਾਜ ਲਈ ਵੱਖ-ਵੱਖ ਥਾਵਾਂ 'ਤੇ ਭਟਕਿਆ ਅਤੇ ਫਿਰ ਤਾਮਿਲਨਾਡੂ ਦੇ ਵੇਲੋਰ ਸਥਿਤ ਕ੍ਰਿਸ਼ਚੀਅਨ ਮੈਡੀਕਲ ਕਾਲਜ 'ਚ ਉਨ੍ਹਾਂ ਦੀ 12 ਘੰਟੇ ਦੀ ਜਟਿਲ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਜਦੋਂ ਪ੍ਰੇਮਾ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ,''ਤੂੰ ਡਾਕਟਰ ਬਣਨਾ ਹੈ।'' 

ਮਾਂ ਕੀਤਾ ਵਾਅਦਾ ਨਿਭਾਇਆ

ਡਾ. ਪ੍ਰੇਮਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਨ੍ਹਾਂ ਦੀ ਸਰਜਰੀ ਚੱਲ ਰਹੀ ਸੀ, ਉਦੋਂ ਉਨ੍ਹਾਂ ਦੀ ਮਾਂ ਪਰਮਾਤਮਾ ਤੋਂ ਦੁਆ ਕਰ ਰਹਗੀ ਸੀ ਕਿ ਜੇਕਰ ਧੀ ਦਾ ਜੀਵਨ ਬਚ ਜਾਵੇ ਤਾਂ ਉਹ ਉਸੇ ਹਸਪਤਾਲ 'ਚ ਡਾਕਟਰ ਬਣੇਗੀ ਅਤੇ ਲੋਕਾਂ ਦੀ ਸੇਵਾ ਕਰੇਗੀ। ਇਸ ਵਾਅਦੇ ਨੂੰ ਨਿਭਾਉਂਦੇ ਹੋਏ 1989 'ਚ ਡਾ. ਪ੍ਰੇਮਾ ਨੇ ਕ੍ਰਿਸ਼ਚੀਅਨ ਮੈਡੀਕਲ ਕਾਲਜ 'ਚ ਪਲਾਸਟਿਕ ਸਰਜਰੀ ਅਤੇ ਮੁੜ ਵਸੇਬਾ ਵਿਭਾਗ ਦੀ ਮੁਖੀ ਬਣ ਕੇ ਆਪਣੀ ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News