ਦੁਬਈ 'ਚ ਕੋਰੋਨਾ ਨਾਲ ਮਾਂ ਦੀ ਮੌਤ, ਇੰਝ ਭਾਰਤ ਲਿਆਇਆ ਗਿਆ 11 ਮਹੀਨੇ ਦਾ ਬੱਚਾ

06/19/2021 8:36:55 PM

ਚੇਨਈ - ਤਾਮਿਲਨਾਡੂ ਵਿੱਚ ਕੱਲਾਕੁਰਿਚੀ ਤੋਂ ਡੀ.ਐੱਮ.ਕੇ. ਦੇ ਸੰਸਦ ਮੈਂਬਰ ਗੌਤਮ ਸਿਗਮਨੀ ਅਤੇ ਰਾਜ ਸਰਕਾਰ ਦੀ ਮਦਦ ਨਾਲ 11 ਮਹੀਨੇ ਦੇ ਇੱਕ ਬੱਚੇ ਨੂੰ ਦੁਬਈ ਤੋਂ ਉਸ ਦੇ ਪਿਤਾ ਦੇ ਕੋਲ ਵਾਪਸ ਲਿਆਇਆ ਗਿਆ ਹੈ। ਇਹ ਬੱਚਾ ਆਪਣੀ ਮਾਂ ਭਾਰਤੀ ਦੇ ਨਾਲ ਦੁਬਈ ਗਿਆ ਸੀ। ਉਸ ਦੀ ਮਾਂ ਕੰਮ ਕਰਣ ਲਈ ਦੁਬਈ ਗਈ ਸੀ ਪਰ ਬਦਕਿੱਸਮਤੀ ਨਾਲ ਉੱਥੇ ਪੁੱਜਣ ਦੇ ਤੁਰੰਤ ਬਾਅਦ ਕੋਰੋਨਾ ਪਾਜ਼ੇਟਿਵ ਹੋ ਗਈ। ਕੁੱਝ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।

38 ਸਾਲਾ ਭਾਰਤੀ ਦੇ ਵਿਆਹ ਵੇਲਾਵਨ ਨਾਮਕ ਸ਼ਖਸ ਨਾਲ ਹੋਈ ਸੀ। ਪਰਿਵਾਰ ਦੇ ਖ਼ਰਚੇ ਪੂਰੇ ਕਰਣ ਲਈ ਭਾਰਤੀ ਦੁਬਈ ਗਈ ਸੀ, ਜਿੱਥੇ ਉਹ ਨੌਕਰੀ ਕਰਦੀ ਸੀ। ਭਾਰਤੀ ਦੇ ਤਿੰਨ ਬੱਚੇ ਸਨ, ਜਿਨ੍ਹਾਂ ਦੇ ਨਾਮ ਵਿਘਨੇਸ਼ਵਰਨ (12 ਸਾਲ) ਅਖਿਲਨ (7 ਸਾਲ) ਅਤੇ ਦੇਵੇਸ਼ (11 ਮਹੀਨੇ) ਹੈ। 3 ਮੁੰਡਿਆਂ ਵਿੱਚੋਂ ਸਭ ਤੋਂ ਵੱਡੇ ਬੱਚੇ ਦੀ ਕਿਡਨੀ ਖ਼ਰਾਬ ਹੋਣ ਤੋਂ ਬਾਅਦ ਤੋਂ ਪਰਿਵਾਰ ਸੰਘਰਸ਼ ਕਰ ਰਿਹਾ ਸੀ।

ਵੇਲਾਵਨ ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਸੀ ਅਤੇ ਉਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਣ ਲਈ ਕਈ ਕੰਮ ਵੀ ਕਰ ਰਿਹਾ ਹੈ। ਭਾਰਤੀ ਵੀ ਸਾਲ 2017 ਅਤੇ 2018 ਦੌਰਾਨ ਘਰੇਲੂ ਸਹਾਇਕਾ ਦੇ ਰੂਪ ਵਿੱਚ ਉੱਥੇ ਗਈ ਹੋਈ ਸੀ ਪਰ ਬਾਅਦ ਵਿੱਚ ਕੋਵਿਡ ਦੇ ਚੱਲਦੇ ਵਾਪਸ ਭਾਰਤ ਪਰਤ ਆਈ ਸੀ। 

ਵੱਡੇ ਬੇਟੇ ਦੀ ਮੌਤ ਤੋਂ ਬਾਅਦ ਦੁਬਈ ਪਰਤੀ
ਹਾਲ ਹੀ ਵਿੱਚ ਜਦੋਂ ਕਿਡਨੀ ਦੀ ਸਮੱਸਿਆ ਕਾਰਨ ਵੱਡੇ ਬੇਟੇ ਦੀ ਮੌਤ ਹੋ ਗਈ, ਤਾਂ ਭਾਰਤੀ ਸਭ ਤੋਂ ਛੋਟੇ ਬੱਚੇ ਦੇ ਨਾਲ ਦੁਬਈ ਵਾਪਸ ਚੱਲੀ ਗਈ। ਇਸ ਦੌਰਾਨ, ਉਹ ਕੋਰੋਨਾ ਪੀੜਤ ਹੋ ਗਈ ਅਤੇ ਇਲਾਜ ਲਈ ਰਸ਼ੀਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਕੁੱਝ ਦਿਨਾਂ ਬਾਅਦ ਭਾਰਤੀ ਦੀ ਵਾਇਰਸ ਦੇ ਚੱਲਦੇ ਮੌਤ ਹੋ ਗਈ। ਇਸ ਤੋਂ ਬਾਅਦ ਤੋਂ ਹੀ 11 ਮਹੀਨੇ ਦਾ ਬੱਚਾ ਉੱਥੇ ਬਿਨਾਂ ਕਿਸੇ ਰਿਸ਼ਤੇਦਾਰ ਦੇ ਫੱਸ ਗਿਆ ਸੀ। ਭਾਰਤੀ ਦੇ ਦਿਹਾਂਤ ਤੋਂ ਬਾਅਦ ਉਸਦੇ ਸਾਥੀ ਨੇ ਦੁਬਈ ਵਿੱਚ ਡੀ.ਐੱਮ.ਕੇ. ਦੇ ਐੱਸ.ਐੱਸ. ਮੁਹੰਮਦ ਮੀਰਨ ਨਾਲ ਸੰਪਰਕ ਕੀਤਾ।

ਮੁਹੰਮਦ ਨੇ ਕੱਲਾਕੁਰਿਚੀ ਦੇ ਸੰਸਦ ਮੈਂਬਰ ਗੌਤਮ ਸਿਗਮਨੀ ਨਾਲ ਸੰਪਰਕ ਕਰਣ ਵਿੱਚ ਮਦਦ ਕੀਤੀ ਅਤੇ ਫਿਰ ਉਨ੍ਹਾਂ ਨੇ ਬੱਚੇ ਨੂੰ ਪਰਿਵਾਰ ਦੇ ਕੋਲ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News