3 ਸਾਲਾ ਬੱਚੀ ਦੇ ਰੇਪ ਤੇ ਕਤਲ ਦੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

Friday, Dec 27, 2019 - 04:56 PM (IST)

3 ਸਾਲਾ ਬੱਚੀ ਦੇ ਰੇਪ ਤੇ ਕਤਲ ਦੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

ਸੂਰਤ— ਗੁਜਰਾਤ ਹਾਈ ਕੋਰਟ ਨੇ ਸੂਰਤ ਦੀ ਤਿੰਨ ਸਾਲਾ ਮਾਸੂਮ ਬੱਚੀ ਨਾਲ ਰੇਪ ਅਤੇ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਜ਼ਿਲਾ ਅਦਾਲਤ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾ ਚੁਕੀ ਹੈ। 22 ਸਾਲ ਦੇ ਦੋਸ਼ੀ ਅਨਿਲ ਯਾਦਵ ਨੂੰ ਗੋਡਾਡਰਾ ਖੇਤਰ 'ਚ 3 ਸਾਲ ਦੀ ਬੱਚੀ ਦੇ ਕਤਲ ਅਤੇ ਰੇਪ ਦੇ ਦੋਸ਼ 'ਚ ਦੋਸ਼ੀ ਠਹਿਰਾਇਆ ਗਿਆ ਸੀ।

ਇਹ ਹੈ ਪੂਰਾ ਮਾਮਲਾ
14 ਅਕਤੂਬਰ 2018 ਦੀ ਸ਼ਾਮ ਨਾਬਾਲਗ ਕੁੜੀ ਗਾਇਬ ਹੋ ਗਈ ਸੀ। ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਇਲਾਕੇ 'ਚ ਸਰਚ ਆਪਰੇਸ਼ਨ ਕੀਤਾ। ਅਗਲੇ ਦਿਨ ਸਵੇਰੇ ਕੁੜੀ ਦੀ ਲਾਸ਼ ਉਸ ਇਮਾਰਤ ਦੇ ਹੇਠਲੇ ਫਰਸ਼ 'ਤੇ ਮਿਲੀ, ਜਿਸ ਦੀ ਉੱਪਰੀ ਮੰਜ਼ਲ 'ਤੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਪੁਲਸ ਨੂੰ ਬੱਚੀ ਦੀ ਲਾਸ਼ ਇਕ ਪਲਾਸਟਿਕ ਬੈਗ ਦੇ ਅੰਦਰ ਮਿਲੀ, ਜਿਸ ਨੂੰ ਪਾਣੀ ਦੇ ਕੰਟੇਨਰ ਦੇ ਪਿੱਛੇ ਲੁਕਾਇਆ ਗਿਆ ਸੀ। ਯਾਦਵ ਜਿਸ ਦੇ ਕਮਰੇ ਤੋਂ ਬੱਚੀ ਦੀ ਲਾਸ਼ ਮਿਲੀ, ਉਹ ਕਮਰੇ ਨੂੰ ਬੰਦ ਕਰ ਕੇ ਦੌੜ ਗਿਆ ਸੀ। ਸ਼ੁਰੂਆਤ 'ਚ ਉਹ ਪਰਿਵਾਰ ਅਤੇ ਗੁਆਂਢੀਆਂ ਨਾਲ ਮਿਲ ਕੇ ਬੱਚੀ ਨੂੰ ਲੱਭਣ ਦਾ ਨਾਟਕ ਕਰ ਰਿਹਾ ਸੀ। ਯਾਦਵ ਸੂਰਤ ਤੋਂ ਦੌੜ ਕੇ ਬਿਹਾਰ ਸਥਿਤ ਆਪਣੇ ਜੱਦੀ ਪਿੰਡ ਆ ਗਿਆ। ਉਸ ਨੇ ਕਮਰੇ ਦੀ ਚਾਬੀ ਨੂੰ ਨਰਮਦਾ ਨਦੀ 'ਚ ਸੁੱਟ ਦਿੱਤਾ। ਬਿਹਾਰ ਪੁਲਸ ਦੀ ਮਦਦ ਨਾਲ ਅਪਰਾਧ ਸ਼ਾਖਾ ਦੀ ਸਿਟੀ ਪੁਲਸ ਨੇ 19 ਅਕਤੂਬਰ ਨੂੰ ਬਿਹਾਰ 'ਚ ਬਕਸਰ ਜ਼ਿਲੇ ਦੇ ਮਨੀਆ ਪਿੰਡ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ।


author

DIsha

Content Editor

Related News