ਦੇਸ਼ ਦਾ ਪਹਿਲਾ ਬਾਲ ਵਿਆਹ ਮੁਕਤ ਬਣਿਆ ਇਹ ਜ਼ਿਲਾ
Wednesday, Oct 01, 2025 - 10:50 PM (IST)

ਰਾਏਪੁਰ (ਭਾਸ਼ਾ) - ਛੱਤੀਸਗੜ੍ਹ ਦਾ ਬਾਲੋਦ ਜ਼ਿਲਾ ਦੇਸ਼ ਦਾ ਪਹਿਲਾ ਬਾਲ ਵਿਆਹ ਮੁਕਤ ਜ਼ਿਲਾ ਬਣ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਛੱਤੀਸਗੜ੍ਹ ਨੇ 27 ਅਗਸਤ, 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਮੁਹਿੰਮ ‘ਬਾਲ ਵਿਆਹ ਮੁਕਤ ਭਾਰਤ’ ਅਧੀਨ ਇਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਬਾਲੋਦ ਜ਼ਿਲੇ ਦੀਆਂ ਸਾਰੀਆਂ 436 ਗ੍ਰਾਮ ਪੰਚਾਇਤਾਂ ਤੇ 9 ਸ਼ਹਿਰੀ ਅਦਾਰਿਆਂ ਨੂੰ ਇਸ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ’ਚ ਬਾਲੋਦ ਜ਼ਿਲੇ ’ਚ ਬਾਲ ਵਿਆਹ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਦਸਤਾਵੇਜ਼ਾਂ ਦੀ ਤਸਦੀਕ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜ਼ਿਲੇ ਦੀਆਂ ਸਾਰੀਆਂ ਪੰਚਾਇਤਾਂ ਤੇ ਸ਼ਹਿਰੀ ਅਦਾਰਿਆਂ ਨੂੰ ਹੁਣ ਬਾਲ ਵਿਆਹ ਮੁਕਤ ਐਲਾਨਿਆ ਗਿਆ ਹੈ।