ਇਕ ਸਾਲ ਦੇ ਬੱਚੇ ਨੇ ਚਬਾ ਲਿਆ ਸੱਪ, ਹਸਪਤਾਲ ਪਹੁੰਚਣ 'ਤੇ ਹੈਰਾਨ ਰਹਿ ਗਏ ਡਾਕਟਰ!

Wednesday, Aug 21, 2024 - 03:20 PM (IST)

ਇਕ ਸਾਲ ਦੇ ਬੱਚੇ ਨੇ ਚਬਾ ਲਿਆ ਸੱਪ, ਹਸਪਤਾਲ ਪਹੁੰਚਣ 'ਤੇ ਹੈਰਾਨ ਰਹਿ ਗਏ ਡਾਕਟਰ!

ਗਯਾ- ਬਿਹਾਰ ਦੇ ਗਯਾ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਾਲ ਦੇ ਬੱਚੇ ਨੇ ਸੱਪ ਨੂੰ ਮੂੰਹ 'ਚ ਚਬਾ-ਚਬਾ ਕੇ ਮਾਰ ਦਿੱਤਾ। ਜਦੋਂ ਬੱਚੇ ਦੀ ਮਾਂ ਦੀ ਨਜ਼ਰ ਪਈ ਤਾਂ ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਇੱਥੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਿਹਤਮੰਦ ਐਲਾਨ ਕਰ ਦਿੱਤਾ।

ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਫਤਿਹਪੁਰ ਥਾਣਾ ਖੇਤਰ ਦੇ ਜਮੁਹਾਰ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਮੁਹਾਰ ਪਿੰਡ ਵਾਸੀ ਰਾਕੇਸ਼ ਕੁਮਾਰ ਦਾ ਇਕ ਸਾਲ ਦਾ ਬੱਚਾ ਰਿਆਂਸ਼ ਆਪਣੀ ਛੱਤ 'ਤੇ ਖੇਡ ਰਿਹਾ ਸੀ, ਉਦੋਂ ਇਕ ਸੱਪ ਦਾ ਬੱਚਾ ਉੱਥੇ ਆ ਗਿਆ। ਰਿਆਂਸ਼ ਨੇ ਉਸ ਨੂੰ ਖਿਡੌਣਾ ਸਮਝ ਕੇ ਫੜ ਲਿਆ ਅਤੇ ਫਿਰ ਦੰਦਾਂ ਨਾਲ ਚਬਾ-ਚਬਾ ਕੇ ਮਾਰ ਦਿੱਤਾ। ਹਾਲਾਂਕਿ ਮਾਂ ਨੇ ਜਦੋਂ ਬੱਚੇ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਬੱਚੇ ਦੇ ਮੂੰਹ 'ਚੋਂ ਸੱਪ ਨੂੰ ਬਾਹਰ ਕੱਢਿਆ ਗਿਆ ਅਤੇ ਮਾਸੂਮ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਇਲਾਜ ਤੋਂ ਬਾਅਦ ਬੱਚੇ ਨੂੰ ਸਿਹਤਮੰਦ ਐਲਾਨ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਜਿਹੜੇ ਸੱਪ ਨੂੰ ਬੱਚੇ ਨੇ ਚਬਾਇਆ ਸੀ, ਉਹ ਜ਼ਹਿਰੀਲਾ ਨਹੀਂ ਸੀ। ਇਸ ਤੋਂ ਬਾਅਦ ਪਰਿਵਾਰ ਨੇ ਰਾਹਤ ਦਾ ਸਾਹ ਲਿਆ। ਬੱਚੇ ਨੂੰ ਸਹੀ ਸਲਾਮਤ ਦੇਖ ਕੇ ਸਾਰੇ ਪਰਿਵਾਰ ਵਾਲੇ ਖੁਸ਼ ਹਨ। ਉੱਥੇ ਹੀ ਇਸ ਘਟਨਾ ਦੀ ਚਰਚਾ ਪੂਰੇ ਇਲਾਕੇ 'ਚ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News