ਕੇਰਲਮ ਦੇ CM ਵੀ. ਡੀ. ਸਤੀਸ਼ਨ ਦੀ ਰਿਹਾਇਸ਼ ’ਚੋਂ ਫੜਿਆ ਸੱਪ

Saturday, Oct 24, 2026 - 09:12 AM (IST)

ਕੇਰਲਮ ਦੇ CM ਵੀ. ਡੀ. ਸਤੀਸ਼ਨ ਦੀ ਰਿਹਾਇਸ਼ ’ਚੋਂ ਫੜਿਆ ਸੱਪ

ਕੋਚੀ (ਏਜੰਸੀ) - ਕੇਰਲਮ ਦੇ ਮੁੱਖ ਮੰਤਰੀ ਵੀ. ਡੀ. ਸਤੀਸ਼ਨ ਦੇ ਏਰਨਾਕੁਲਮ ਜ਼ਿਲ੍ਹੇ ’ਚ ਨੇਦੁਮਬਾਸੇਰੀ ਦੇ ਦੇਸਮ ਸਥਿਤ ਰਿਹਾਇਸ਼ ’ਚੋਂ ਇਕ ਸੱਪ ਫੜਿਆ ਗਿਆ। ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ’ਚੋਂ ਸੱਪ ਮਿਲਣ ਦੀ ਇਹ ਤੀਜੀ ਘਟਨਾ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਸੀ. ਐੱਮ. ਦੀ ਰਿਹਾਇਸ਼ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਸੱਪ ਨੂੰ ਬਰਾਂਡੇ ’ਚ ਖੜ੍ਹੀ ਇਕ ਕਾਰ ਵੱਲ ਰੇਂਗਦੇ ਹੋਏ ਦੇਖਿਆ।

ਇਹ ਵੀ ਪੜ੍ਹੋ : ਅਯੁੱਧਿਆ 'ਚ ਦੀਪਉਤਸਵ 'ਤੇ ਅਲੌਕਿਕ ਨਜ਼ਾਰਾ: 56 ਘਾਟਾਂ 'ਤੇ ਜਗਮਗਾਉਣਗੇ 30 ਲੱਖ ਦੀਵੇ

ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਸੱਪਾਂ ਨੂੰ ਬਚਾਉਣ ਵਾਲੇ ‘ਸਰਪਾ’ ਨੈੱਟਵਰਕ ਦੇ ਸਵੈ-ਸੇਵਕ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਸਵੈ-ਸੇਵਕ ਨੇ ਸੱਪ ਨੂੰ ਫੜ ਕੇ ਵਣ ਵਿਭਾਗ ਨੂੰ ਸੌਂਪ ਦਿੱਤਾ। ਦੱਸ ਦੇਈਏ ਕਿ ਮੁੱਖ ਮੰਤਰੀ ਦੀ ਰਿਹਾਇਸ਼ ਚੇਂਗਲਥੋਡੇ ਜਲਧਾਰਾ ਨੇੜੇ ਸਥਿਤ ਹੈ ਅਤੇ ਇਸ ਦੇ ਆਲੇ-ਦੁਆਲੇ ਝੋਨੇ ਦੇ ਖੇਤ ਹਨ। ਨੇੜੇ ਮੌਜੂਦ ਜਲ ਸਰੋਤ ਅਤੇ ਖੇਤੀਬਾੜੀ ਜ਼ਮੀਨ ਨੂੰ ਅਜਿਹੇ ਸੰਭਾਵੀ ਰਸਤੇ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਸੱਪ ਸੀ. ਐੱਮ. ਦੀ ਰਿਹਾਇਸ਼ ’ਚ ਵੜ ਸਕਦੇ ਹਨ।

ਇਹ ਵੀ ਪੜ੍ਹੋ : 'ਨੀਲਾ ਡਰੰਮ' ਕਾਂਡ ਵਾਲੀ ਮੁਸਕਾਨ ਦੀ ਧੀ ਨੂੰ ਗੋਦ ਲਏਗਾ ਮੁੰਬਈ ਦਾ ਇਹ ਇਨਫਲੁਐਂਸਰ, ਕੋਰਟ 'ਚ ਦਿੱਤੀ ਅਰਜ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News