ਮਊ ਦੇ ਇਕ ਹਸਪਤਾਲ ’ਚ ਮੋਬਾਈਲ ਫੋਨ ਦੀ ਟਾਰਚ ਦੀ ਰੋਸ਼ਨੀ ’ਚ ਲਾਏ ਗਏ ਟਾਂਕੇ, ਜਾਂਚ ਦੇ ਹੁਕਮ

Tuesday, Oct 27, 2026 - 08:48 PM (IST)

ਮਊ ਦੇ ਇਕ ਹਸਪਤਾਲ ’ਚ ਮੋਬਾਈਲ ਫੋਨ ਦੀ ਟਾਰਚ ਦੀ ਰੋਸ਼ਨੀ ’ਚ ਲਾਏ ਗਏ ਟਾਂਕੇ, ਜਾਂਚ ਦੇ ਹੁਕਮ

ਮਊ, (ਏਜੰਸੀ)-ਉਤਰ ਪ੍ਰਦੇਸ਼ ਦੇ ਮਊ ਦੇ ਜ਼ਿਲਾ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਕ ਮੁੰਡੇ ਦੇ ਜ਼ਖ਼ਮਾਂ ਨੂੰ ਮੋਬਾਈਲ ਫੋਨ ਦੀ ਟਾਰਚ ਦੀ ਰੋਸ਼ਨੀ ’ਚ ਟਾਂਕੇ ਲਾਏ ਗਏ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਰੋਸ਼ਨੀ ਦੀ ਘਾਟ ਕਾਰਨ ਮੁੰਡੇ ਨੂੰ ਮੋਬਾਈਲ ਫੋਨ ਦੀ ਟਾਰਚ ਦੀ ਵਰਤੋਂ ਕਰ ਕੇ ਟਾਂਕੇ ਲਾਏ ਗਏ ਸਨ। ਜ਼ਖਮੀ ਮੁੰਡਾ ਕਥਿਤ ਤੌਰ 'ਤੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਉਸ ਨੂੰ ਇਲਾਜ ਲਈ ਇੱਥੇ ਹਸਪਤਾਲ ਲਿਆਂਦਾ ਗਿਆ ਸੀ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਸ ਦਾ ਇਲਾਜ ਡਾਕਟਰ ਜਾਂ ਫਾਰਮਾਸਿਸਟ ਦੀ ਸਹੀ ਨਿਗਰਾਨੀ ਤੋਂ ਬਿਨਾਂ ਕੀਤਾ ਜਾ ਰਿਹਾ ਸੀ। ਜ਼ਿਲਾ ਮੈਜਿਸਟ੍ਰੇਟ ਆਨੰਦ ਵਰਧਨ ਨੇ ਵੀਡੀਓ ਦਾ ਨੋਟਿਸ ਲਿਆ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਅਧਿਕਾਰੀਆਂ ਅਨੁਸਾਰ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅੱਗੋਂ ਦੀ ਕਾਰਵਾਈ ਕੀਤੀ ਜਾਵੇਗੀ।


author

Shubam Kumar

Content Editor

Related News