ਸੀਰੀਅਲ ਦੀ ਨਕਲ ਕਰਦੇ 12 ਸਾਲਾ ਮਾਸੂਮ ਨੇ ਲਗਾਈ ਫਾਂਸੀ, ਬੱਚੇ ਸਮਝਦੇ ਰਹੇ ਖੇਡ

Wednesday, Jun 26, 2019 - 01:07 PM (IST)

ਸੀਰੀਅਲ ਦੀ ਨਕਲ ਕਰਦੇ 12 ਸਾਲਾ ਮਾਸੂਮ ਨੇ ਲਗਾਈ ਫਾਂਸੀ, ਬੱਚੇ ਸਮਝਦੇ ਰਹੇ ਖੇਡ

ਛੱਤਰਪੁਰ— ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਭੋਪਾਲ 'ਚ ਟੀ.ਵੀ. 'ਤੇ ਫਾਂਸੀ ਦਾ ਇਕ ਸੀਨ ਦੇਖ ਕੇ ਉਸ ਨੂੰ ਦੋਹਰਾਉਣ ਦੀ ਕੋਸ਼ਿਸ਼ 'ਚ ਇਕ 12 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 12 ਸਾਲਾ ਮਾਸੂਮ ਪਰਿਵਾਰ ਦੇ ਹੀ ਹੋਰ ਬੱਚਿਆਂ ਨੂੰ ਘਰ 'ਚ ਟੀ.ਵੀ. 'ਤੇ ਲਾਈਵ ਚੱਲ ਰਹੇ ਸੀਰੀਅਲ ਦੀ ਨਕਲ ਨਾਲ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸੇ ਸਮੇਂ ਟੀ.ਵੀ. 'ਤੇ ਫਾਂਸੀ ਦਾ ਇਕ ਸੀਨ ਆਇਆ। ਬੱਚੀ ਨੇ ਇਸ ਸੀਨ ਨੂੰ ਵੀ ਦੋਹਰਾਉਣਾ ਸ਼ੁਰੂ ਕੀਤਾ। ਘਰ 'ਚ ਕੋਈ ਵੱਡਾ ਮੌਜੂਦ ਨਹੀਂ ਸੀ, ਇਸ ਲਈ ਉਸ ਨੂੰ ਕਿਸੇ ਨੇ ਅਜਿਹਾ ਕਰਨ ਤੋਂ ਨਹੀਂ ਰੋਕਿਆ।

ਦੂਜੇ ਪਾਸੇ ਬੱਚੀ ਨੇ ਸੀਰੀਅਲ ਦੇਖਦੇ ਹੋਏ ਪਹਿਲਾਂ ਸਟੂਲ ਲਗਾਇਆ, ਫਿਰ ਕਮਰੇ 'ਚ ਰੱਸੀ ਦਾ ਫਾਹਾ ਬਣਾਇਆ। ਸੀਰੀਅਲ 'ਚ ਅਗਲਾ ਸੀਨ ਸਟੂਲ ਨੂੰ ਪੈਰ ਮਾਰ ਕੇ ਸੁੱਟਣ ਦਾ ਸੀ। ਬੱਚੀ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਅਤੇ ਉਹ ਫਾਂਸੀ 'ਤੇ ਲਟਕ ਗਈ। ਪਹਿਲਾਂ ਤਾਂ ਨਾਲ ਬੈਠੇ ਪਰਿਵਾਰ ਦੇ ਹੋਰ ਬੱਚੇ ਇਸ ਨੂੰ ਖੇਡ ਸਮਝਦੇ ਰਹੇ ਪਰ ਜਦੋਂ ਕੁਝ ਦੇਰ ਤੱਕ ਉਹ ਨਹੀਂ ਬੋਲੀ ਤਾਂ ਬੱਚਿਆਂ ਨੇ ਚੀਕਣਾ ਸ਼ੁਰੂ ਕੀਤਾ।

ਰੌਲਾ ਸੁਣ ਕੇ ਨੇੜੇ-ਤੇੜੇ ਦੇ ਲੋਕ ਪਹੁੰਚੇ। ਮੀਡੀਆ ਰਿਪੋਰਟਸ ਅਨੁਸਾਰ ਹਾਦਸੇ ਦੇ ਸਮੇਂ ਮਾਤਾ-ਪਿਤਾ ਬਾਜ਼ਾਰ ਗਏ ਸਨ। ਗੁਆਂਢੀਆਂ ਨੇ ਫੋਨ 'ਤੇ ਉਨ੍ਹਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਦੌੜੇ-ਦੌੜੇ ਮਾਤਾ-ਪਿਤਾ ਘਰ ਪਹੁੰਚੇ। ਘਰ ਪਹੁੰਚ ਕੇ ਪਿਤਾ ਬੱਚੀ ਨੂੰ ਲੈ ਕੇ ਤੁਰੰਤ ਜ਼ਿਲਾ ਹਸਪਤਾਲ ਦੌੜੇ ਪਰ ਗਰਦਨ ਦੀ ਹੱਡੀ ਟੁੱਟਣ ਕਾਰਨ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਮਾਸੂਮ ਦੀ ਮੌਤ ਦੇ ਬਾਅਦ ਘਰ 'ਚ ਮਾਤਮ ਪਸਰਿਆ ਹੈ।


author

DIsha

Content Editor

Related News