ਇਮਾਰਤ 'ਚ ਲੱਗੀ ਅੱਗ ਨਾਲ ਗਰੀਬਾਂ ਦੇ ਆਸ਼ੀਆਨੇ ਸੜ ਕੇ ਸੁਆਹ, 12 ਸਾਲਾ ਮਾਸੂਮ ਦੀ ਗਈ ਜਾਨ

Monday, Feb 13, 2023 - 10:32 PM (IST)

ਮੁੰਬਈ: ਮੁੰਬਈ ਦੇ ਮਲਾਡ ਇਲਾਕੇ ਦੇ ਕੁਰਾਰ ਪਿੰਡ ਵਿਚ ਸੋਮਵਾਰ ਨੂੰ ਇਕ ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ ਇਹ ਕਈ ਝੁੱਗੀਆਂ ਵਿਚ ਫ਼ੈਲ ਗਈ, ਜਿਸ ਨਾਲ ਇਕ 12 ਸਾਲਾ ਬੱਚੇ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਸਵੇਰੇ ਤਕਰੀਬਨ ਸਵਾ 11 ਵਜੇ ਅੱਗ ਲੱਗੀ ਤੇ ਛੇਤੀ ਹੀ ਇਹ 50 ਤੋਂ 100 ਝੁੱਗੀਆਂ ਤਕ ਫ਼ੈਲ ਗਈ। ਉਨ੍ਹਾਂ ਦੱਸਿਆ ਕਿ ਤਕਰੀਬਨ 3 ਘੰਟੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਇਸ ਨੂੰ ਸ਼੍ਰੇਣੀ ਦੋ ਦੀ ਅੱਗ ਦੱਸਿਆ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਘਟਾ ਕੇ ਸ਼੍ਰੇਣੀ ਇਕ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਅੱਗ ਦੀ ਲਪੇਟ ਵਿਚ ਆਏ ਇਕ ਮੁੰਡੇ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ

ਅੱਗ 1200 ਵਰਗ ਫੁੱਟ ਦੇ ਇਲਾਕੇ ਵਿਚ ਸਥਿਤ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਤੇ ਛੇਤੀ ਹੀ ਇਸ ਨੇ ਨੇੜਲੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅਧਿਕਾਰੀ ਨੇ ਕਿਹਾ ਕਿ ਬਿਜਲੀ ਦੇ ਤਾਰ ਤੇ ਹੋਰ ਉਪਕਰਨ, ਘਰੇਲੂ ਫਰਨੀਚਰ, ਐੱਲ.ਪੀ.ਜੀ. ਸਿਲੰਡਰ ਤੇ ਥਰਮੋਕੋਲ ਸਮੱਗਰੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ, 4 ਜੰਬੋ ਟੈਂਕਰ, ਇਕ ਐਂਬੂਲੈਂਸ ਤੇ ਹੋਰ ਸਹਾਇਤਾ ਮੌਕੇ 'ਤੇ ਭੇਜੀ ਗਈ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਲਈ ਤਿੰਨ ਡੀ. ਸੀ. ਪੀ. (ਡਰਾਈ ਕੈਮਿਕਲ ਪਾਊਡਰ) ਅੱਗ ਬੁਝਾਉ ਯੰਤਰਾਂ ਦੀ ਵਰਤੋਂ ਕੀਤੀ, ਜਦਕਿ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ 2 ਛੋਟੀਆਂ ਪਾਈਪ ਲਾਈਨਾਂ ਦੀ ਵਰਤੋਂ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


Anmol Tagra

Content Editor

Related News