ਅਮਰੀਕੀ ਫ਼ੌਜ ਮੁਖੀ ਨਾਲ ਥਲ ਸੈਨਾ ਮੁਖੀ ਨਰਵਾਣੇ ਨੇ ਕੀਤੀ ਗੱਲ

Thursday, May 13, 2021 - 11:19 AM (IST)

ਅਮਰੀਕੀ ਫ਼ੌਜ ਮੁਖੀ ਨਾਲ ਥਲ ਸੈਨਾ ਮੁਖੀ ਨਰਵਾਣੇ ਨੇ ਕੀਤੀ ਗੱਲ

ਨੈਸ਼ਨਲ ਡੈਸਕ: ਚੀਫ਼ ਆਫ ਆਰਮੀ ਸਟਾਫ਼ ਜਨਰਲ ਐੱਮ.ਐੱਮ. ਨਰਵਣੇ ਨੇ ਆਪਣੇ ਅਮਰਿਕੀ ਸਮਕਸ਼ ਜਨਰਲ ਜੇਮਸ ਨਾਲ ਮੈਕਕੋਨਵਿਲੇ ਨਾਲ ਮੰਗਲਵਾਲ ਨੂੰ ਫੋਨ ’ਤੇ ਗੱਲ ਕੀਤੀ ਜੋ ਕਿ ਦੋਵਾਂ ’ਚ ਚਰਚਾ ਦੋ ਪੱਖੀ ਫੌਜ ਸਬੰਧਾਂ ’ਚ ਮਜ਼ਬੂਤੀ ਅਤੇ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਰੀ ਢੰਗ ਨਾਲ ਨਿਪਟਣ ’ਤੇ ਕੇਂਦਰਿਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਨਰਵਣੇ ਅਤੇ ਮੈਕਕੋਨਵਿਲੇ ਨੇ ਉਭਰਦੇ ਖੇਤਰੀ ਸੁਰੱਖਿਆ ਦੇ ਮੱਦੇਨਜ਼ਰ ਦੋਵੇਂ ਫੌਜਾਂ ’ਚ ਸਹਿਯੋਗ ਨਾਲ ਵਿਸਥਾਰ ਕਰਨ ਦੇ ਤੌਰ-ਤਰੀਕੇ ’ਤੇ ਗੱਲ ਕੀਤੀ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਰੀ ਢੰਗ ਨਾਲ ਨਿਪਟਣ ’ਤੇ ਵੀ ਚਰਚਾ ਕੀਤੀ।

ਭਾਰਤੀ ਫੌਜ ਨੇ ਇਕ ਟਵੀਟ ’ਚ ਕਿਹਾ, ਥਲਸੈਨਾ ਪ੍ਰਮੁੱਖ ਜਨਰਲ ਐੱਮ.ਐੱਮ. ਨਰਵਣੇ ਨੇ ਮੰਗਲਵਾਰ ਨੂੰ ਅਮਰਿਕੀ ਫੌਜ ਪ੍ਰਮੁੱਖ ਜਨਰਲ ਜੇਮਸ ਸੀ ਮੈਕਕੋਨਵਿਲੇ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਦੋ ਪੱਖੀ ਰੱਖਿਆ ਸਹਿਯੋਗ ਦੇ ਮੁੱਦੇ ’ਤੇ ਚਰਚਾ ਕੀਤੀ। ਭਾਰਤ ਅਤੇ ਅਮਰੀਕ ’ਚ ਫੌਜ ਸਬੰਧਾਂ ’ਚ ਪਿਛਲੇ ਕੁੱਝ ਸਮੇਂ ’ਚ ਕਾਫ਼ੀ ਵਾਧਾ ਹੋਇਆ ਹੈ। 


author

Shyna

Content Editor

Related News