ਫੇਸਬੁੱਕ ''ਤੇ ਮੁੱਖ ਮੰਤਰੀ ਯੋਗੀ ਨੂੰ ਗੋਲੀ ਮਾਰਨ ਵਾਲੇ ਨੂੰ 1 ਕਰੋੜ ਦਾ ਇਨਾਮ ਵਾਲੀ ਪੋਸਟ ਨੇ ਮਚਾਈ ਤੜਥੱਲੀ

Sunday, Jun 11, 2017 - 10:23 PM (IST)

ਫੇਸਬੁੱਕ ''ਤੇ ਮੁੱਖ ਮੰਤਰੀ ਯੋਗੀ ਨੂੰ ਗੋਲੀ ਮਾਰਨ ਵਾਲੇ ਨੂੰ 1 ਕਰੋੜ ਦਾ ਇਨਾਮ ਵਾਲੀ ਪੋਸਟ ਨੇ ਮਚਾਈ ਤੜਥੱਲੀ

ਲਖਨਊ— ਸਪਾ ਨੇਤਾ ਸੁਸ਼ੀਲ ਯਾਦਵ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਫੋਟੋਸ਼ਾਪ ਕਰਕੇ ਬਣਾਈ ਗਈ ਇਤਰਾਜ਼ਯੋਗ ਫੋਟੋ ਪੋਸਟ ਕਰਨ ਦਾ ਦੋਸ਼ ਹੈ। ਇਹੀ ਨਹੀਂ ਉਨ੍ਹਾਂ ਦੇ ਇਕ ਫੇਸਬੁੱਕ ਫ੍ਰੈਂਡ ਨੇ ਇਸ ਪੋਸਟ 'ਤੇ ਮੁੱਖ ਮੰਤਰੀ ਨੂੰ ਗੋਲੀ ਮਾਰਨ ਵਾਲੇ ਨੂੰ ਇਕ ਕਰੋੜ ਰੁਪਏ ਦੇਣ ਦੀ ਗੱਲ ਕਹਿ ਕੇ ਖਲਬਲੀ ਮਚਾ ਦਿੱਤੀ ਹੈ। ਇਕ ਭਾਜਪਾ ਨੇਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸੁਸ਼ੀਲ ਯਾਦਵ ਸਮੇਤ ਤਿੰਨ ਲੋਕਾਂ ਬਾਰੇ ਸਮਾਜ 'ਚ ਧਾਰਮਿਕ ਵੈਰਭਾਵ ਫੈਲਾਉਣ ਦੇ ਦੋਸ਼ 'ਚ ਮੁਕੱਦਮਾ ਦਰਜ ਕਰ ਲਿਆ ਹੈ। ਭਾਜਪਾ ਨੇਤਾ ਅਤੇ ਐਡਵੋਕੇਟ ਰਾਜਪਾਲ ਸਿੰਘ ਦਿਸ਼ਵਾਰ ਵਾਸੀ ਸਾਸਨੀ ਦਾ ਕਹਿਣਾ ਹੈ ਕਿ ਸੁਸ਼ੀਲ ਯਾਦਵ ਪੁੱਤਰ ਰਕਸ਼ਪਾਲ ਯਾਦਵ ਵਾਸੀ ਸਿਕੰਦਰਾਰਾਊ ਨੇ 9 ਜੂਨ ਨੂੰ ਫੇਸਬੁੱਕ 'ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਇਕ ਤਸਵੀਰ ਫੇਸਬੁੱਕ 'ਤੇ ਪੋਸਟ ਕੀਤੀ। ਇਸ ਤਸਵੀਰ 'ਚ ਉਨ੍ਹਾਂ ਨੂੰ ਇਤਰਾਜ਼ਯੋਗ ਸਥਿਤੀ 'ਚ ਦਿਖਾਇਆ ਗਿਆ ਹੈ। ਐਡਵੋਕੇਟ ਨੇ ਕਿਹਾ ਕਿ ਫੋਟੋ ਜਾਲਸਾਜ਼ੀ ਨਾਲ ਬਣਾਈ ਗਈ ਹੈ। 
ਦਿਸ਼ਾਵਰ ਨੇ ਕਿਹਾ ਕਿ ਐਤਵਾਰ ਨੂੰ ਉਹ ਅਦਾਲਤ ਕੰਪਲੈਕਸ 'ਚ ਸਨ। ਤਾਂ ਉਨ੍ਹਾਂ ਨੇ ਆਪਣੇ ਫੋਨ 'ਤੇ ਇਹ ਪੋਸਟ ਦੇਖੀ। ਇਸ ਤਸਵੀਰ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਵੱਜੀ ਹੈ। ਫੇਸਬੁੱਕ 'ਤੇ ਇਸ ਪੋਸਟ 'ਤੇ ਸੁਸ਼ੀਲ ਯਾਦਵ ਨਾਂ ਦੇ ਸ਼ਖਸ ਨੇ ਸੀ. ਐਮ. ਨੂੰ ਗੋਲੀ ਮਾਰਨ ਵਾਲੇ ਨੂੰ ਇਕ ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ, ਜਿਸ ਨੂੰ ਸਪਾ ਨੇਤਾ ਸੁਸ਼ੀਲ ਯਾਦਵ ਅਤੇ ਸਈਅਦ ਰਹਿਮਾਨ ਇਲਿਆਸ ਨਾਂ ਦੇ ਸ਼ਖਸ ਨੇ ਲਾਈਕ ਵੀ ਕੀਤਾ ਹੈ। ਐਡਵੋਕੇਟ ਨੇ ਦੋਸ਼ ਲਗਾਇਆ ਹੈ ਕਿ ਤਿੰਨੋ ਲੋਕ ਸੀ. ਐਮ. ਨੂੰ ਕਤਲ ਕਰਨਾ ਚਾਹੁੰਦੇ ਹਨ। ਤਿੰਨਾਂ ਕੋਲੋਂ ਮੁੱਖ ਮੰਤਰੀ ਯੋਗੀ ਦੀ ਜਾਨ ਨੂੰ ਖਤਰਾ ਹੈ। ਇਸ ਲਈ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਿਸ਼ਵਾਰ ਨਾਲ ਭਾਜਪਾ ਅਤੇ ਸਿੱਧੂ ਜਾਗਰਣ ਮੰਚ ਦੇ ਕਈ ਅਧਿਕਾਰੀ ਮੌਜੂਦ ਸਨ।


Related News