ਪਹਿਲੀ ਵਾਰ ਮੁੰਬਈ ਤੋਂ ਜਹਾਜ਼ 'ਚ ਝਾਰਖੰਡ ਪਹੁੰਚੇ 180 ਪ੍ਰਵਾਸੀ ਮਜ਼ਦੂਰ

Thursday, May 28, 2020 - 11:37 AM (IST)

ਨੈਸ਼ਨਲ ਡੈਸਕ- ਮੁੱਖ ਮੰਤਰੀ ਹੇਮੰਤ ਸੋਰੇਨ ਦੀ ਕੋਸ਼ਿਸ਼ ਨਾਲ ਝਾਰਖੰਡ ਦੇ 180 ਪ੍ਰਵਾਸੀ ਮਜ਼ਦੂਰ ਏਅਰ ਏਸ਼ੀਆ ਦੀ ਉਡਾਣ ਨਾਲ ਵੀਰਵਾਰ ਸਵੇਰੇ 8.15 ਵਜੇ ਮੁੰਬਈ ਤੋਂ ਵਾਪਸ ਰਾਂਚੀ ਪਹੁੰਚੇ। ਸੂਬਾ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਇਸ ਲਈ 'ਏਲੁਮਨਾਈ ਨੈੱਟਵਰਕ ਆਫ ਨੈਸ਼ਨਲ ਲਾਅ ਸਕੂਲ' ਬੈਂਗਲੁਰੂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਝਾਰਖੰਡ ਦੇ ਕਈ ਪ੍ਰਵਾਸੀ ਮਜ਼ਦੂਰ ਹੋਰ ਸੂਬਿਆਂ 'ਚ ਫਸੇ ਹਨ, ਜਿੱਥੋਂ ਉਨ੍ਹਾਂ ਨੇ ਟਰੇਨਾਂ ਅਤੇ ਬੱਸਾਂ ਤੋਂ ਵਾਪਸ ਲਿਆਉਣਾ ਕਾਫੀ ਕਠਿਨ ਹੋ ਰਿਹਾ ਹੈ। ਉਨ੍ਹਾਂ ਸਾਰੀਆਂ ਥਾਂਵਾਂ ਤੋਂ ਵਿਸ਼ੇਸ਼ ਉਡਾਣਾਂ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਰਾਂਚੀ ਲਿਆਉਣ ਦੀ ਮਨਜ਼ਰੂੀ ਦਿੱਤੀ ਜਾਵੇ।

PunjabKesariਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਸ਼ੇਸ਼ ਉਡਾਣਾਂ ਤੋਂ ਮਜ਼ਦੂਰਾਂ ਦੀ ਵਾਪਸੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਦੇ ਮਾਧਿਅਮ ਨਾਲ ਅਪੀਲ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਅਗਵਾਈ 'ਚ ਜਿੱਥੇ ਇਕ ਪਾਸੇ ਝਾਰਖੰਡ 'ਚ ਰਹਿ ਰਹੇ ਜ਼ਰੂਰਤਮੰਦਾਂ ਦੇ ਰਹਿਣ-ਖਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ, ਉੱਥੇ ਹੀ ਸੂਬੇ ਦੇ ਬਾਹਰ ਫਸੇ ਲੋਕਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari


DIsha

Content Editor

Related News