ਮੁੱਖ ਮੰਤਰੀ ਧਾਮੀ ਨੇ ਸਨੇਹ ਰਾਣਾ ਨੂੰ ਦਿੱਤੀ ਜਿੱਤ ਦੀ ਵਧਾਈ, 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ
Friday, Nov 07, 2025 - 05:01 PM (IST)
ਦੇਹਰਾਦੂਨ (ਏਜੰਸੀ)- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਉੱਤਰਾਖੰਡ ਦੀ ਸਨੇਹ ਰਾਣਾ ਨਾਲ ਫੋਨ ’ਤੇ ਗੱਲਬਾਤ ਕਰ ਕੇ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਲਈ 50 ਲੱਖ ਰੁਪਏ ਦੀ ਇਨਾਮ ਰਾਸ਼ੀ ਦਾ ਵੀ ਐਲਾਨ ਕੀਤਾ।
ਧਾਮੀ ਨੇ ਕਿਹਾ ਕਿ ਸਨੇਹ ਰਾਣਾ ਨੇ ਮਿਹਨਤ, ਸੰਕਲਪ ਅਤੇ ਹੁਨਰ ਨਾਲ ਉੱਤਰਾਖੰਡ ਦਾ ਨਾਂ ਵਿਸ਼ਵ ਪੱਧਰ ’ਤੇ ਰੋਸ਼ਨ ਕੀਤਾ ਹੈ। ਉਸ ਦੀ ਸਫਲਤਾ ਸਾਡੇ ਨੌਜਵਾਨਾਂ, ਵਿਸ਼ੇਸ਼ ਤੌਰ ’ਤੇ ਧੀਆਂ ਲਈ ਪ੍ਰੇਰਣਾ ਹੈ। ਸੂਬਾਈ ਸਰਕਾਰ ਖਿਡਾਰੀਆਂ ਨੂੰ ਸਰਵਸ਼੍ਰੇਸ਼ਟ ਸਹੂਲਤਾਂ ਅਤੇ ਉਤਸ਼ਾਹ ਦੇਣ ਲਈ ਵਚਨਬੱਧ ਹੈ। ਰਾਣਾ ਨੇ ਮੁੱਖ ਮੰਤਰੀ ਵੱਲੋਂ ਸਨਮਾਨ ਅਤੇ ਪ੍ਰੋਤਸਾਹਨ ਦੇ ਐਲਾਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਦੇਸ਼ ਅਤੇ ਉੱਤਰਾਖੰਡ ਦਾ ਮਾਣ ਵਧਾਉਣ ਲਈ ਯਤਨਸ਼ੀਲ ਰਹੇਗੀ।
