ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਸਵੀਕਾਰੀ ਹਾਰ, ਸ਼ਾਮ ਨੂੰ ਦੇਣਗੇ ਅਸਤੀਫਾ

05/23/2019 1:17:08 PM

ਮੁੰਬਈ (ਬਿਊਰੋ) — ਆਂਧਰਾ ਪ੍ਰਦੇਸ਼ 'ਚ ਇਸ ਵਾਰ ਜਗਨ ਮੋਹਨ ਰੈੱਡੀ ਦਾ ਜਾਦੂ ਚੱਲ ਗਿਆ ਹੈ। ਰੁਝਾਨਾਂ ਮੁਤਾਬਕ, ਉਨ੍ਹਾਂ ਦੀ ਪਾਰਟੀ ਵਾਈ. ਐੱਸ. ਆਰ. ਕਾਂਗਰਸ ਇਥੇ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਇੱਥੇ 175 ਵਿਧਾਨ ਸਭਾ ਸੀਟਾਂ 'ਤੇ ਚੋਣ ਹੋਏ ਹਨ। ਵਾਈ. ਐੱਸ. ਆਰ. 148 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਜਦੋਂਕਿ ਟੀ. ਡੀ. ਪੀ. ਤਕਰੀਬਨ 25 ਸੀਟਾਂ ਨਾਲ ਅੱਗੇ ਹੈ। ਰਾਜ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਹਾਰ ਸਵੀਕਾਰ ਕਰ ਲਈ ਹੈ। ਉਹ ਸ਼ਾਮ ਤੱਕ ਅਸਤੀਫਾ ਦੇਣਗੇ।


ਜੇਕਰ ਸਾਲ 2014 ਦੀ ਗੱਲ ਕਰੀਏ ਤਾਂ ਉਦੋਂ ਚੰਦਰਬਾਬੂ ਨਾਇਡੂ ਦੀ ਟੀ. ਡੀ. ਪੀ. ਸਤਾ 'ਚ ਆਈ ਸੀ। ਇਥੇ ਸਾਲ 2014 'ਚ ਹੋਈਆਂ ਚੋਣਾਂ ਤੋਂ ਬਾਅਦ ਟੀ. ਡੀ. ਪੀ. ਦੇ ਹਿੱਸੇ 'ਚ 102 ਸੀਟਾਂ ਆਈਆਂ ਸਨ। ਵਾਈ. ਐੱਸ. ਆਰ. ਕਾਂਗਰਸ ਨੂੰ 67 ਸੀਟ, ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 4 ਸੀਟ, ਨਵੋਦਯਮ ਨੂੰ 1 ਤੇ 1 ਸੀਟ ਨਿਰਦਲੀਯ ਉਮੀਦਵਾਰ ਨੂੰ ਮਿਲੀ ਸੀ।

ਕਿਹੜੀਆਂ ਸਨ ਮੁੱਖ ਪਾਰਟੀਆਂ?

ਮੁੱਖ ਪਾਰਟੀਆਂ 'ਚੋਂ ਟੀ. ਡੀ. ਪੀ. ਤੇ ਵਾਈ. ਐੱਸ. ਆਰ. ਕਾਂਗਰਸ ਸੀ। ਇਸ ਵਾਰ ਚੋਣਾਂ 'ਚ ਤੇਲੁਗੁ ਫਿਲਮਾਂ ਦੇ ਅਭਿਨੇਤਾ ਪਵਨ ਕਲਿਆਣ ਦੀ ਜਨਤਾ ਸੈਨਾ ਪਾਰਟੀ (ਜੇ. ਐੱਸ. ਪੀ.) ਵੀ ਮੈਦਾਨ 'ਚ ਉਤਰੀ ਸੀ। ਸੂਬੇ 'ਚ ਭਾਜਪਾ ਤੇ ਕਾਂਗਰਸ ਨੇ ਵੀ ਸਰਕਾਰ ਬਣਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਝੁਕਾਅ ਸਥਾਨਕ ਪਾਰਟੀਆਂ ਵਲੋਂ ਜ਼ਿਆਦਾ ਰਿਹਾ।

2014 ਦੇ ਰਾਜਨੀਤਿਕ ਸਮੀਕਰਨ?

ਆਂਧਰਾ ਪ੍ਰਦੇਸ਼ 'ਚ ਇਸ ਵਾਰ ਸਥਿਤੀ ਪਿਛਲੀਆਂ ਚੋਣਾਂ ਤੋਂ ਕਾਫੀ ਵੱਖ ਹੈ। ਸਾਲ 2014 'ਚ ਟੀ. ਜੇ. ਡੀ. ਪੀ. ਤੇ ਭਾਜਪਾ ਦੇ ਗਠਬੰਧ ਦੀ ਸਰਕਾਰ ਸੀ। ਇਸ ਗਠਬੰਧਨ ਨੂੰ ਜੇ. ਐੱਸ. ਪੀ. ਨੇ ਵੀ ਪੂਰਾ ਸਮਰਥਨ ਦਿੱਤਾ ਸੀ। ਹਾਲਾਂਕਿ ਉਸ ਸਮੇਂ ਜੇ. ਐੱਸ. ਪੀ. ਨੇ ਕਿਸੇ ਸੀਟ 'ਤੇ ਆਪਣੇ ਉਮੀਦਵਾਰ ਨਹੀਂ ਉਤਾਰੇ ਸਨ। ਇਸ ਵਾਰ ਇਹ ਪਾਰਟੀ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਕੀ ਵੱਖ ਸੀ 2019 'ਚ?

ਇਸ ਵਾਰ ਟੀ. ਡੀ. ਪੀ. ਤੇ ਭਾਜਪਾ ਰਾਜਨੀਤਿਕ ਸਬੰਧ ਤੋੜ ਕੇ ਮੈਦਾਨ 'ਚ ਉਤਰੀ। ਯਾਨੀ ਕਿ ਇਸ ਦਾ ਗਠਬੰਧਨ ਨਹੀਂ ਹੈ। ਜੇ. ਐੱਸ. ਪੀ.- ਬਸਪਾ, ਸੀ. ਪੀ. ਆਈ. ਅਤੇ ਸੀ. ਪੀ. ਐੱਮ. ਨਾਲ ਪਹਿਲੀ ਵਾਰ ਚੋਣ ਲੜ ਰਹੀ ਹੈ। ਕਾਂਗਰਸ ਵੀ ਇਥੇ ਇਕੱਲੇ ਹੀ ਚੋਣ ਲੜ ਰਹੀ ਹੈ। ਵਾਈ. ਐੱਸ. ਆਰ. ਕਾਂਗਰਸ ਦੀ ਸਥਿਤੀ ਪਹਿਲਾਂ ਤੋਂ ਕਾਫੀ ਮਜ਼ਬੂਤ ਹੋਈ।

ਪਾਰਟੀ ਦੇ ਪ੍ਰਮੁੱਖ ਜਗਨ ਮੋਹਨ ਰੈੱਡੀ ਨੇ ਜਨਤਾ ਲਈ 'ਪ੍ਰਜਾ ਦਰਬਾਰ' ਵਰਗੀ ਨਵੀਂ ਸ਼ੁਰੂਆਤ ਕੀਤੀ, ਜਿਥੇ ਉਨ੍ਹਾਂ ਨੇ ਕਿਸਾਨਾਂ, ਵਿਦਿਆਰਥੀ ਤੇ ਗ੍ਰਾਮੀਣਾਂ ਦੀ ਪਰੇਸ਼ਾਨੀਆਂ ਨੂੰ ਸੁਣਿਆ। 


Related News