ਵਕੀਲਾਂ ਨਾਲ ਸੰਬੰਧਤ ਕਲਿਆਣਕਾਰੀ ਯੋਜਨਾਵਾਂ ਨੂੰ ਤੇਜ਼ੀ ਨਾਲ ਕੀਤਾ ਜਾਵੇ ਲਾਗੂ : ਕੇਜਰੀਵਾਲ
Tuesday, Sep 03, 2019 - 04:08 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨ ਵਿਭਾਗ ਨੂੰ ਵਕੀਲਾਂ ਨਾਲ ਸੰਬੰਧਤ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ 'ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਮੇਰੀ ਸਰਕਾਰ ਵਕੀਲਾਂ ਦੇ ਕਲਿਆਣ ਲਈ ਵਚਨਬੱਧ ਹੈ। ਅਸੀਂ ਇਸ ਸਾਲ ਦੇ ਬਜਟ 'ਚ ਵਕੀਲਾਂ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਲਈ 50 ਕਰੋੜ ਰੁਪਏ ਤੈਅ ਕੀਤੇ ਹਨ। ਮੈਂ ਇਸ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕਾਨੂੰਨ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ।''
ਉੱਪ ਰਾਜਪਾਲ ਅਨਿਲ ਬੈਜਲ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਸਕੱਤਰ ਨੂੰ ਮੁੱਦਿਆਂ ਦਾ ਤੇਜ਼ੀ ਨਾਲ ਹੱਲ ਕਰਨ ਦੀ ਸਲਾਹ ਦਿੱਤੀ ਸੀ। ਰਾਜ ਨਿਵਾਸ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉੱਪ ਰਾਜਪਾਲ ਨੇ ਮੀਡੀਆ 'ਚ ਆਈਆਂ ਖਬਰਾਂ ਦੇ ਆਧਾਰ 'ਤੇ ਮੁੱਖ ਸਕੱਤਰ ਨੂੰ ਵਕੀਲਾਂ ਨਾਲ ਸੰਬੰਧਤ ਕਲਿਆਣਕਾਰੀ ਯੋਜਨਾਵਾਂ ਜਾਂ ਫੰਡ ਨਾਲ ਸੰਬੰਧਤ ਮਾਮਲਿਆਂ ਦਾ ਕਾਨੂੰਨ ਅਨੁਸਾਰ, ਤੇਜ਼ੀ ਨਾਲ ਹੱਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਬਿਆਨ 'ਚ ਕਿਹਾ ਗਿਆ ਕਿ ਉੱਪ ਰਾਜਪਾਲ ਨੇ ਮੁੱਖ ਸਕੱਤਰ ਨੂੰ ਕਿ ਵਾਰ ਫਿਰ ਮਾਮਲੇ ਦਾ ਤੇਜ਼ੀ ਨਾਲ ਹੱਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਰਾਜ ਨਿਵਾਸ ਨੇ ਸਪੱਸ਼ਟ ਕੀਤਾ ਕਿ ਇਹ ਮਾਮਲੇ ਕਦੇ ਉਸ ਦੇ ਦਫ਼ਤਰ ਨਹੀਂ ਪੁੱਜੇ।