ਬੰਗਾਲ ''ਚ ਆਇਆ ਤੂਫ਼ਾਨ ! ਚੋਣ ਪ੍ਰਚਾਰ ਲਈ ਗਏ CM ਮਮਤਾ ਦਾ ਹੈਲੀਕਾਪਟਰ ਨਹੀਂ ਹੋ ਸਕਿਆ ਲੈਂਡ

Wednesday, Apr 01, 2026 - 05:38 PM (IST)

ਬੰਗਾਲ ''ਚ ਆਇਆ ਤੂਫ਼ਾਨ ! ਚੋਣ ਪ੍ਰਚਾਰ ਲਈ ਗਏ CM ਮਮਤਾ ਦਾ ਹੈਲੀਕਾਪਟਰ ਨਹੀਂ ਹੋ ਸਕਿਆ ਲੈਂਡ

ਕੋਲਕਾਤਾ- ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਜੁਟੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹੈਲੀਕਾਪਟਰ ਬੁੱਧਵਾਰ ਨੂੰ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਨਬਗ੍ਰਾਮ 'ਚ ਅਚਾਨਕ ਆਏ ਤੂਫਾਨ ਕਾਰਨ ਨਹੀਂ ਉਤਰ ਸਕਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਕਰੀਬ 2.10 ਵਜੇ ਤੂਫਾਨ ਕਾਰਨ ਹੈਲੀਕਾਪਟਰ ਨੂੰ ਬੁਰਵਾਨ ਵਾਪਸ ਆਉਣਾ ਪਿਆ। ਅਧਿਕਾਰੀ ਨੇ ਦੱਸਿਆ,''ਬੁਰਵਾਨ ਪਰਤਣ ਤੋਂ ਬਾਅਦ ਬੈਨਰਜੀ ਸੜਕ ਮਾਰਗ ਤੋਂ ਨਬਗ੍ਰਾਮ ਲਈ ਰਵਾਨਾ ਹੋ ਗਈ।''

ਬੈਨਰਜੀ ਨੇ ਬੁਰਵਾਨ 'ਚ ਇਕ ਸਭਾ ਨੂੰ ਸੰਬੋਧਨ ਕੀਤਾ ਸੀ। ਜਦੋਂ ਉਹ ਨਬਗ੍ਰਾਮ 'ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਨ ਜਾ ਰਹੀ ਸੀ, ਉਦੋਂ ਮੌਸਮ ਦੀ ਸਥਿਤੀ ਵਿਗੜ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੱਛਮੀ ਬਰਧਮਾਨ ਦੇ ਆਂਦਲ ਤੋਂ ਜਾ ਰਿਹਾ ਬੈਨਰਜੀ ਦਾ ਜਹਾਜ਼ ਕੋਲਕਾਤਾ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਖ਼ਰਾਬ ਮੌਸਮ 'ਚ ਫਸ ਗਿਆ ਸੀ ਆਖ਼ਰਕਾਰ ਲਗਭਗ ਇਕ ਘੰਟੇ ਬਾਅਦ ਉਤਰਿਆ ਸੀ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ਲਈ 2 ਪੜਾਵਾਂ 'ਚ 23 ਅਤੇ 29 ਅਪ੍ਰੈਲ ਨੂੰ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News