ਆਸਾਮ, ਕੇਰਲ ਤੇ ਪੁਡੂਚੇਰੀ ’ਚ ਚੋਣ ਪ੍ਰਚਾਰ ਬੰਦ, ਭਲਕੇ ਹੋਣਗੀਆਂ ਚੋਣਾਂ

Wednesday, Apr 08, 2026 - 09:14 AM (IST)

ਆਸਾਮ, ਕੇਰਲ ਤੇ ਪੁਡੂਚੇਰੀ ’ਚ ਚੋਣ ਪ੍ਰਚਾਰ ਬੰਦ, ਭਲਕੇ ਹੋਣਗੀਆਂ ਚੋਣਾਂ

ਨਵੀਂ ਦਿੱਲੀ (ਏਜੰਸੀਆਂ) : ਆਸਾਮ, ਕੇਰਲ ਅਤੇ ਪੁਡੂਚੇਰੀ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਬੰਦ ਹੋ ਗਿਆ। ਇਨ੍ਹਾਂ ਤਿੰਨੋਂ ਥਾਵਾਂ ’ਤੇ 9 ਅਪ੍ਰੈਲ ਨੂੰ ਇਕ ਹੀ ਪੜਾਅ ’ਚ ਵੋਟਾਂ ਪਾਈਆਂ ਜਾਣਗੀਆਂ, ਜਦਕਿ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ। ਆਸਾਮ ਦੀਆਂ 126, ਕੇਰਲ ਦੀਆਂ 140 ਅਤੇ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ’ਤੇ ਇਕੋ ਸਮੇਂ ਵੋਟਾਂ ਪਾਈਆਂ ਜਾਣਗੀਆਂ। ਰਾਜਨੀਤਕ ਦਲਾਂ ਨੇ ਅੰਤਿਮ ਸਮੇਂ ਤੱਕ ਜ਼ੋਰਦਾਰ ਪ੍ਰਚਾਰ ਕੀਤਾ। ਚੋਣ ਪ੍ਰਚਾਰ ਸਮਾਪਤ ਹੋਣ ਦੇ ਨਾਲ ਹੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਤਹਿਤ 48 ਘੰਟੇ ਦਾ ‘ਸਾਈਲੈਂਸ ਪੀਰੀਅਡ’ ਲਾਗੂ ਹੋ ਗਿਆ ਹੈ।

ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ

ਇਸ ਦੌਰਾਨ ਕੋਈ ਵੀ ਰਾਜਨੀਤਕ ਦਲ, ਉਮੀਦਵਾਰ ਜਾਂ ਸਮਰਥਕ ਜਨਤਕ ਸਭਾ, ਰੈਲੀ ਜਾਂ ਜਲੂਸ ਆਯੋਜਿਤ ਨਹੀਂ ਕਰ ਸਕਦਾ। ਇਸ ਦੌਰਾਨ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਮਹੀਨੇ ਹੋ ਰਹੀਆਂ 5 ਵਿਧਾਨ ਸਭਾ ਚੋਣਾਂ ਲਈ 9 ਅਪ੍ਰੈਲ ਦੀ ਸਵੇਰ 7 ਵਜੇ ਤੋਂ 29 ਅਪ੍ਰੈਲ ਦੀ ਸ਼ਾਮ 6.30 ਵਜੇ ਤੱਕ ਐਗਜ਼ਿਟ ਪੋਲ ਦਾ ਪ੍ਰਸਾਰਣ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਇਸ ਮਿਆਦ ’ਚ ਐਗਜ਼ਿਟ ਪੋਲ ਆਯੋਜਿਤ ਕਰਨਾ ਜਾਂ ਪ੍ਰਸਾਰਿਤ ਕਰਨਾ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126-ਏ ਦੀ ਉਲੰਘਣਾ ਹੋਵੇਗੀ। ਤਾਮਿਲਨਾਡੂ ’ਚ 23 ਅਪ੍ਰੈਲ ਨੂੰ ਚੋਣ ਪ੍ਰਕਿਰਿਆ ਹੋਵੇਗੀ। ਉਥੇ ਹੀ ਪੱਛਮੀ ਬੰਗਾਲ ’ਚ 23 ਅਤੇ 29 ਅਪ੍ਰੈਲ ਨੂੰ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News