''ਮੇਰੇ ਘਰ ''ਤੇ ਛਾਪੇਮਾਰੀ ਦੀ ਤਿਅਰੀ ਚੱਲ ਰਹੀ ਹੈ'':ਚਿਦਾਂਬਰਮ

Monday, Apr 08, 2019 - 05:21 PM (IST)

''ਮੇਰੇ ਘਰ ''ਤੇ ਛਾਪੇਮਾਰੀ ਦੀ ਤਿਅਰੀ ਚੱਲ ਰਹੀ ਹੈ'':ਚਿਦਾਂਬਰਮ

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਸਾਥੀਆਂ ਦੇ ਇਥੇ ਛਾਪੇਮਾਰੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ੱਕ ਪ੍ਰਗਟਾਇਆ ਹੈ ਕਿ ਤਾਮਿਲਨਾਡੂ 'ਚ ਉਨ੍ਹਾਂ ਦੀਆਂ ਰਿਹਾਇਸ਼ਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ। ਚਿਦਾਂਬਰਮ ਨੇ ਐਤਵਾਰ ਦੇਰ ਰਾਤ ਟਵੀਟ ਕਰ ਕੇ ਕਿਹਾ, ''ਮੈਨੂੰ ਦੱਸਿਆ ਗਿਆ ਹੈ ਕਿ ਇਨਕਮ ਟੈਕਸ ਵਿਭਾਗ ਸ਼ਿਵਗੰਗਾ ਚੋਣ ਹਲਕੇ ਤੇ ਚੇਨਈ ਸਥਿਤ ਮੇਰੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਸੀਂ ਛਾਪੇ ਲਈ ਆਉਣ ਵਾਲੀ ਟੀਮ ਦਾ ਸਵਾਗਤ ਕਰਾਂਗੇ।''

ਉਨ੍ਹਾਂ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੂੰ ਪਤਾ ਹੈ ਕਿ ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ ਹੋਰ ਏਜੰਸੀਆਂ ਨੇ ਸਾਡੇ ਘਰ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦਾ ਇਰਾਦਾ ਚੋਣ ਮੁਹਿੰਮ ਨੂੰ ਕਮਜ਼ੋਰ ਕਰਨਾ ਹੈ। 

ਚਿਦਾਂਬਰਮ ਨੇ ਦਾਅਵਾ ਕੀਤਾ ਕਿ ਲੋਕ ਇਸ ਸਰਕਾਰ ਦੀਆਂ ਜ਼ਿਆਦਤੀਆਂ ਵੇਖ ਰਹੇ ਹਨ ਅਤੇ ਉਹ ਚੋਣਾਂ 'ਚ ਇਨ੍ਹਾਂ ਨੂੰ ਢੁੱਕਵਾਂ ਸਬਕ ਸਿਖਾਉਣਗੇ।ਚਿਦਾਂਬਰਮ ਦਾ ਬੇਟਾ ਕਾਰਤੀ ਤਾਮਿਲਨਾਡੂ ਦੀ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਹੈ ਅਤੇ ਉਹ ਇਸ ਸਮੇਂ ਏਅਰਸੈੱਲ-ਮੈਕਿਸਸ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।


author

Iqbalkaur

Content Editor

Related News