INX ਮੀਡੀਆ ਮਾਮਲਾ : ਚਿਦਾਂਬਰਮ ਤਿਹਾੜ ਜੇਲ ''ਚ ਮਨਾਉਣਗੇ 74ਵਾਂ ਜਨਮ ਦਿਨ

Thursday, Sep 12, 2019 - 08:03 PM (IST)

INX ਮੀਡੀਆ ਮਾਮਲਾ : ਚਿਦਾਂਬਰਮ ਤਿਹਾੜ ਜੇਲ ''ਚ ਮਨਾਉਣਗੇ 74ਵਾਂ ਜਨਮ ਦਿਨ

ਨਵੀਂ ਦਿੱਲੀ— ਸਾਬਕਾ ਵਿੱਤ ਮੰਕਰੀ ਪੀ. ਚਿਦਾਂਬਰਮ ਤਿਹਾੜ ਜੇਲ 'ਚ ਆਪਣਾ 74ਵਾਂ ਜਨਮ ਦਿਨ ਮਨਾਉਣਗੇ ਕਿਉਂਕਿ ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਨੂੰ ਨਿਰਦੇਸ਼ ਦਿੱਤਾ ਕਿ ਉਹ ਹਫਤੇ ਦੇ ਅੰਦਰ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਂਗਰਸ ਨੇਤਾ ਦੀ ਜ਼ਮਾਨਤ ਪਟੀਸ਼ਨ 'ਤੇ ਆਪਣੀ ਸਥਿਤੀ ਰਿਪੋਰਟ ਦਾਖਲ ਕਰਨ। ਚਿਦਾਂਬਰਮ 16 ਸਤੰਬਰ ਨੂੰ 74 ਸਾਲ ਦੇ ਹੋ ਰਹੇ ਹਨ ਅਤੇ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ 23 ਸਤੰਬਰ ਦੀ ਤਰੀਕ ਮੁਕੱਰਰ ਕੀਤੀ ਹੈ।
ਕਾਂਗਰਸ ਨੇਤਾ ਫਿਲਹਾਲ 19 ਸਤੰਬਰ ਤਕ ਨਿਆਂਇਕ ਹਿਰਾਸਤ 'ਚ ਹਨ। ਮਾਮਲੇ 'ਚ ਚਿਦਾਂਬਰਮ ਨੂੰ 19 ਸਤੰਬਰ ਨੂੰ ਹੇਠਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ 'ਚ 2004 ਤੋਂ 2014 ਤਕ ਕੇਂਦਰੀ ਮੰਤਰੀ ਰਹਿ ਚੁੱਕੇ ਚਿਦਾਂਬਰਮ ਨੂੰ ਕੇਂਦਰੀ ਜਾਂਚ ਏਜੰਸੀ ਨੇ 21 ਅਗਸਤ ਨੂੰ ਰਾਸ਼ਟਰੀ ਰਾਜਧਾਨੀ ਦੇ ਜੋਰ ਬਾਗ ਇਲਾਕੇ 'ਚ ਸਿਥਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ।


author

Inder Prajapati

Content Editor

Related News