DJ ''ਤੇ ਨੱਚਣ ਨੂੰ ਲੈ ਕੇ ਪਿਆ ਪੁਆੜਾ; ਜੰਮ ਕੇ ਚੱਲੇ ਡੰਡੇ-ਕੁਰਸੀਆਂ, 3 ਦੀ ਮੌਤ

Sunday, Sep 08, 2024 - 01:07 PM (IST)

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿਚ ਦੋ ਧਿਰਾਂ ਵਿਚਾਲੇ ਡੀਜੇ 'ਤੇ ਨੱਚਣ ਨੂੰ ਲੈ ਕੇ ਹੋਏ ਆਪਸੀ ਵਿਵਾਦ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਮੁੰਡੇ ਜ਼ਖ਼ਮੀ ਹੋ ਗਏ। ਕੁੱਟਮਾਰ ਦੌਰਾਨ ਜਿਸ ਦੇ ਹੱਥ ਜੋ ਲੱਗਾ ਉਹ ਉਸ ਨਾਲ ਹੀ ਇਕ-ਦੂਜੇ ਨੂੰ ਕੁੱਟਣ ਲੱਗਾ। ਜਿਸ ਦੀ ਗਵਾਹੀ ਘਟਨਾ ਵਾਲੀ ਥਾਂ 'ਤੇ ਪਏ ਲੱਕੜ, ਡੰਡੇ, ਪੱਥਰ, ਟੁੱਟੀਆਂ ਹੋਈਆਂ ਕੁਰਸੀਆਂ ਦੇ ਰਹੀਆਂ ਹਨ ਕਿ ਦੋ ਧਿਰਾਂ ਵਿਚ ਕਿਸ ਕਦਰ ਕੁੱਟਮਾਰ ਹੋਈ ਹੈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਦੁਰਗ ਪੁਲਸ ਸੁਪਰਡੈਂਟ ਨੇ ਵਾਧੂ ਫੋਰਸ ਲਾ ਕੇ ਪਿੰਡ ਨੰਦਨੀ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ।

ਇਹ ਵੀ ਪੜ੍ਹੋੋ-  ਹੁਣ ਪਰਿਵਾਰ ਦੀ ਸਿਰਫ਼ ਇਕ ਹੀ ਔਰਤ ਨੂੰ ਮਿਲਣਗੇ 1500 ਰੁਪਏ

ਪਿੰਡ ਵਾਸੀਆਂ ਨੇ ਥਾਣੇ ਪਹੁੰਚ ਕੇ ਪੁਲਸ ਦੇ ਸਮੇਂ 'ਤੇ ਨਾ ਪਹੁੰਚ ਸਕਣ ਕਾਰਨ ਗੁੱਸਾ ਜ਼ਾਹਰ ਕੀਤਾ। ਡੀਜੇ 'ਤੇ ਨੱਚਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਏ ਵਿਵਾਦ ਵਿਚ ਯਾਦਵ ਮੁਹੱਲਾ ਅਤੇ ਸ਼ੀਲਤਾ ਪਾਰਾ ਦੇ ਨੌਜਵਾਨਾਂ ਵਿਚ ਜੰਮ ਕੇ ਕੁੱਟਮਾਰ ਵੀ ਹੋਈ। ਦੂਜੇ ਦਿਨ ਸ਼ਨੀਵਾਰ ਨੂੰ ਸਵੇਰੇ ਨੰਦਨੀ ਪਿੰਡ ਦੇ ਬਜ਼ੁਰਗਾਂ ਨੇ ਬੈਠਕ ਕਰ ਕੇ ਦੋਹਾਂ ਧਿਰਾਂ ਨੂੰ ਵਿਵਾਦ ਖ਼ਤਮ ਕਰਨ ਲਈ ਕਿਹਾ ਪਰ ਪਿੰਡ ਵਾਲਿਆਂ ਨੇ ਗੱਲ ਨੂੰ ਦਰਕਿਨਾਰ ਕਰ ਕੇ ਸ਼ਨੀਵਾਰ ਸ਼ਾਮਲ ਲੱਗਭਗ 8 ਵਜੇ ਯਾਦਵ ਮੁਹੱਲੇ ਦੇ ਵਾਸੂ ਯਾਦਵ ਨੇ ਸ਼ੀਲਤਾ ਪਾਰਾ ਦੇ ਆਕਾਸ਼ ਪਟੇਲ ਨੂੰ ਫੋਨ ਕੀਤਾ। ਜੇਕਰ ਤੇਰੇ ਵਿਚ ਦਮ ਹੈ ਤਾਂ ਸ਼ੀਤਲਾ ਮੰਦਰ ਕੋਲ ਆ ਜਾਣਾ।

ਇਹ ਵੀ ਪੜ੍ਹੋ-  ਆਉਣ ਵਾਲੇ 4 ਦਿਨਾਂ 'ਚ ਪਵੇਗਾ ਮੀਂਹ, IMD ਦਾ ਅਲਰਟ

ਧਮਕੀ ਸੁਣ ਕੇ ਆਕਾਸ਼ ਉੱਥੇ ਪਹੁੰਚ ਗਿਆ। ਇੱਥੇ ਆਕਾਸ਼ ਦੇ ਪਹੁੰਚੇ ਦੀ ਯਾਦਵ ਮੁਹੱਲੇ ਦੇ ਮੁੰਡਿਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਆਕਾਸ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨਾਲ ਕਰਨ ਯਾਦਵ, ਵਾਸੂ ਯਾਦਵ, ਰਾਜੇਸ਼ ਯਾਦਵ ਵੀ ਆਕਾਸ਼ ਨੂੰ ਮਾਰਨ ਲੱਗੇ। ਯਾਦਵ ਪਾਰਾ ਦੇ ਬਦਮਾਸ਼ਾਂ ਵਲੋਂ ਆਕਾਸ਼ ਨੂੰ ਮਾਰਦੇ ਹੋਏ ਵੇਖ ਕੇ ਆਕਾਸ਼ ਦੇ ਨਾਲ ਪਿੰਡ ਦੇ 8 ਤੋਂ 10 ਮੁੰਡੇ ਹੋਰ ਆ ਗਏ ਅਤੇ ਮਿਲ ਕੇ ਕਰਨ, ਵਾਸੂ ਅਤੇ ਰਾਜੇਸ਼ ਯਾਦਵ ਨੂੰ ਡੰਡਿਆਂ, ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਸੱਟ ਲੱਗਣ ਕਾਰਨ ਕਰਨ ਯਾਦਵ, ਵਾਸੂ ਯਾਦਵ, ਰਾਜੇਸ਼ ਯਾਦਵ ਦੀ ਸਿਹਤ ਕੇਂਦਰ ਲਿਜਾਉਂਦੇ ਸਮੇਂ ਮੌਤ ਹੋ ਗਈ।

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਉੱਥੇ ਹੀ ਗੰਭੀਰ ਰੂਪ ਨਾਲ ਜ਼ਖ਼ਮੀ ਆਕਾਸ਼ ਪਟੇਲ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕੁੱਟਮਾਰ ਦੇ ਦੋਸ਼ੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖ ਕੇ ਦੇਰ ਰਾਤ ਘਟਨਾ ਵਾਲੀ ਥਾਂ 'ਤੇ SP ਜਤਿੰਦਰ ਸ਼ੁਕਲਾ ਖ਼ੁਦ ਪਹੁੰਚੇ। ਨੰਦਨੀ ਥਾਣਾ ਇੰਚਾਰਜ ਮਨੀਸ਼ ਸ਼ਰਮਾ ਨੇ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉੱਥੇ ਹੀ ਘਟਨਾ ਵਿਚ ਸ਼ਾਮਲ 8 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News