ਛੱਤੀਸਗੜ੍ਹ: ਸੁਰੱਖਿਆ ਫੋਰਸਾਂ ਨੇ ਕੀਤੇ 10 ਨਕਸਲੀ ਢੇਰ

02/07/2019 1:52:55 PM

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ 'ਚ ਸੁਰੱਖਿਆ ਫੋਰਸਾਂ ਦੇ ਹੱਥ ਇਕ ਵੱਡੀ ਸਫ਼ਲਤਾ ਲੱਗੀ ਹੈ। ਇੱਥੇ ਵੀਰਵਾਰ ਨੂੰ 10 ਨਕਸਲੀਆਂ ਨੂੰ ਖਤਮ ਕਰ ਦਿੱਤਾ ਗਿਆ। ਇਸ ਆਪਰੇਸ਼ਨ ਨੂੰ ਸਪੈਸ਼ਲ ਟਾਸਕ ਫੋਰਸ ਅਤੇ ਜ਼ਿਲਾ ਰਿਜ਼ਰਵ ਗਾਰਡਜ਼ ਨੇ ਮਿਲ ਕੇ ਅੰਜਾਮ ਦਿੱਤਾ। ਸੁਰੱਖਿਆ ਫੋਰਸਾਂ ਨੇ ਨਕਸਲੀਆਂ ਕੋਲੋਂ 11 ਹਥਿਆਰ ਵੀ ਬਰਾਮਦ ਕੀਤੇ। ਇਹ ਜਾਣਕਾਰੀ ਬੀਜਾਪੁਰ ਦੇ ਐੱਸ.ਪੀ. ਮੋਹਿਤ ਗਰਗ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਐੱਸ.ਟੀ.ਐੱਮ. ਅਤੇ ਡੀ.ਆਰ.ਜੀ. ਨੇ ਮਿਲ ਕੇ 10 ਨਕਸਲੀਆਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਕੋਲੋਂ 11 ਹਥਿਆਰ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਹੀ ਸੁਕਮਾ ਜ਼ਿਲੇ 'ਚ ਸ਼ਨੀਵਾਰ ਨੂੰ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਇਕ ਔਰਤ ਦੀ ਜਾਨ ਚੱਲੀ ਗਈ ਸੀ।

ਸੁਕਮਾ ਦੇ ਪੁਲਸ ਕਮਿਸ਼ਨਰ ਜਿਤੇਂਦਰ ਸ਼ੁਕਲਾ ਨੇ ਦੱਸਿਆ ਸੀ ਕਿ ਗੋਦੇਲਗੁੜਾ ਪਿੰਡ ਵਾਸੀ ਔਰਤ ਕਿਸੇ ਕੰਮ ਲਈ ਜੰਗਲ ਗਈ ਸੀ ਅਤੇ ਉਸੇ ਦੌਰਾਨ ਉਹ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਹੋ ਰਹੀ ਗੋਲੀਬਾਰੀ ਦੀ ਲਪੇਟ 'ਚ ਆ ਗਈ। ਉਸ ਨਾਲ ਗਈ ਇਕ ਹੋਰ ਔਰਤ ਜ਼ਖਮੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਸੀ.ਆਰ.ਪੀ.ਐੱਫ. ਅਤੇ ਸਥਾਨਕ ਪੁਲਸ ਦਾ ਇਕ ਦਲ ਇਲਾਕੇ 'ਚ ਮੁਹਿੰਮ ਚਲਾਉਣ ਤੋਂ ਬਾਅਦ ਵਾਪਸ ਆ ਰਿਹਾ ਸੀ। ਉਸੇ ਦੌਰਾਨ ਆਮ ਨਾਗਰਿਕਾਂ ਦੀ ਤਰ੍ਹਾਂ ਦਿੱਸਣ ਵਾਲੇ 6-7 ਨਕਸਲੀਆਂ ਨੇ ਰੇਂਗਈਗੁੜਾ ਇਲਾਕੇ 'ਚ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।


DIsha

Content Editor

Related News