ਛੱਤੀਸਗੜ੍ਹ : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ''ਚ 2 ਨਕਸਲੀ ਢੇਰ

Friday, Jun 14, 2019 - 10:01 AM (IST)

ਛੱਤੀਸਗੜ੍ਹ : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ''ਚ 2 ਨਕਸਲੀ ਢੇਰ

ਰਾਏਪੁਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ 'ਚ ਸੁਰੱਖਿਆ ਫੋਰਸਾਂ ਨੇ ਬੀਤੀ ਰਾਤ ਮੁਕਾਬਲੇ 'ਚ 2 ਨਕਸਲੀਆਂ ਨੂੰ ਮਾਰ ਸੁੱਟਿਆ। ਹਾਦਸੇ ਵਾਲੀ ਜਗ੍ਹਾ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਰਾਜ ਦੀ ਨਕਸਲ ਮੁਹਿੰਮ ਦੇ ਡਾਇਰੈਕਟਰ ਜਨਰਲ ਗਿਰਧਾਰੀ ਨਾਇਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਂਕੇਰ ਜ਼ਿਲੇ ਦੇ ਤਾਡੋਕੀ ਥਾਣਾ ਖੇਤਰ ਅਧੀਨ ਮਾਲੇਪਾਰਾ ਪਿੰਡ ਦੇ ਜੰਗਲ 'ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ 'ਚ 2 ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਨਾਇਕ ਨੇ ਦੱਸਿਆ ਕਿ ਬੀਤੀ ਰਾਤ ਤਾਡੋਕੀ ਥਾਣਾ ਖੇਤਰ 'ਚ ਡੀ.ਆਰ.ਜੀ. ਦੇ ਦਲ ਨੂੰ ਗਸ਼ਤ 'ਤੇ ਰਵਾਨਾ ਕੀਤਾ ਗਿਆ ਸੀ। ਦਲ ਜਦੋਂ ਮਾਲੇਪਾਰਾ ਪਿੰਡ ਦੇ ਜੰਗਲ 'ਚ ਸੀ, ਉਦੋਂ ਨਕਸਲੀਆਂ ਨੇ ਪੁਲਸ ਦਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਦੋਹਾਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਬਾਅਦ 'ਚ ਜਦੋਂ ਸੁਰੱਖਿਆ ਫੋਰਸਾਂ ਨੇ ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ ਤਾਂ ਉੱਥੋਂ 2 ਨਕਸਲੀਆਂ ਦੀਆਂ ਲਾਸ਼ਾਂ ਅਤੇ ਚਾਰ ਹਥਿਆਰ ਬਰਾਮਦ ਕੀਤੇ ਗਏ। ਬਰਾਮਦ ਹਥਿਆਰਾਂ 'ਚ 2 ਐੱਸ.ਐੱਲ.ਆਰ. ਰਾਈਫਲ, ਇਕ 303 ਬੰਦੂਕ ਅਤੇ ਇਕ 315 ਬੋਰ ਦੀ ਬੰਦੂਕ ਸ਼ਾਮਲ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਕਈ ਹੋਰ ਨਕਸਲੀਆਂ ਦੇ ਜ਼ਖਮੀ ਹੋਣ ਜਾਂ ਮਾਰੇ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਆਪਣੇ ਨਾਲ ਲੈ ਗਏ। ਖੇਤਰ 'ਚ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ।


author

DIsha

Content Editor

Related News