ਨਦੀ 'ਚ ਫਸੇ ਨੌਜਵਾਨ ਨੂੰ ਹੈਲੀਕਾਪਟਰ ਰਾਹੀਂ ਕੀਤਾ ਗਿਆ ਰੈਸਕਿਊ (ਵੀਡੀਓ)

08/17/2020 1:34:15 PM

ਬਿਲਾਸਪੁਰ- ਛੱਤੀਸਗੜ੍ਹ 'ਚ ਬਿਲਾਸਪੁਰ ਜ਼ਿਲ੍ਹੇ ਦੇ ਰਤਨਪੁਰ ਨੇੜੇ ਖੂੰਟਾਘਾਟ ਬੰਨ੍ਹ ਦੇ ਤੇਜ਼ ਵਹਾਅ 'ਚ ਰਾਤ ਭਰ ਫਸੇ ਵਿਅਕਤੀ ਨੂੰ ਸੋਮਵਾਰ ਸਵੇਰੇ ਏਅਰਲਿਫਟ ਕਰ ਕੇ ਬਚਾ ਲਿਆ ਗਿਆ। ਪੁਲਸ ਸੁਪਰਡੈਂਟ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਦਿਨ ਭਰ ਬਾਰਸ਼ ਤੋਂ ਬਾਅਦ ਕਈ ਨਦੀਆਂ ਅਤੇ ਬਹੁਤ ਸਾਰੇ ਨਾਲਿਆਂ ਦਾ ਪਾਣੀ ਖੂੰਟਾਘਾਟ ਬੰਨ੍ਹ 'ਚ ਪਹੁੰਚ ਗਿਆ ਸੀ, ਜਿਸ ਕਾਰਨ ਬੰਨ੍ਹ ਦਾ ਪਾਣੀ ਦਾ ਪੱਧਰ ਜ਼ਿਆਦਾ ਹੋ ਗਿਆ ਸੀ। ਇਸ ਦੌਰਾਨ ਗਿਧੌਰੀ ਪਿੰਡ ਵਾਸੀ 43 ਸਾਲਾ ਜਿਤੇਂਦਰ ਕਸ਼ਯਪ ਐਤਵਾਰ ਸ਼ਾਮ ਕਰੀਬ 6.15 ਵਜੇ ਖੂੰਟਾਘਾਟ ਬੰਨ੍ਹ ਦੇ ਵੇਸਟ ਵਿਅਰ ਕੋਲ ਉਤਰ ਗਿਆ ਅਤੇ ਤੇਜ਼ ਵਹਾਅ 'ਚ ਫਸ ਗਿਆ। ਤੈਰਨਾ ਆਉਣ ਕਾਰਨ ਉਹ ਕੁਝ ਦੂਰ ਅੱਗੇ ਜਾ ਕੇ ਇਕ ਦਰੱਖਤ ਨੂੰ ਫੜ ਕੇ ਖੜ੍ਹਾ ਹੋ ਗਿਆ। ਇਸ ਵਿਚ ਵੇਸਟ ਵੀਅਰ 'ਤੇ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਗਿਆ।

PunjabKesariਸ਼੍ਰੀ ਅਗਰਵਾਲ ਨੇ ਦੱਸਿਆ ਕਿ ਰਾਜ ਆਫ਼ਤ ਪ੍ਰਬੰਧਨ, ਨਗਰ ਸੈਨਾ, ਐੱਸ.ਈ.ਸੀ.ਐੱਲ., ਖਣਿਜ ਵਿਭਾਗ ਦੇ ਬਚਾਅ ਦਲ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ ਗਈ ਪਰ ਉਹ ਅਸਫ਼ਲ ਰਹੇ। ਇਸ ਤੋਂ ਬਾਅਦ ਰਾਤ ਨੂੰ ਹੀ ਹਵਾਈ ਫੌਜ ਨੇ ਸੰਪਰਕ ਕੀਤਾ ਗਿਆ। ਸੋਮਵਾਰ ਸਵੇਰੇ 7.30 ਵਜੇ ਫੌਜ ਦਾ ਹੈਲੀਕਾਪਟਰ ਪਹੁੰਚਿਆ ਅਤੇ ਹੜ੍ਹ ਦੇ ਤੇਜ਼ ਵਹਾਅ 'ਚ ਫਸੇ ਵਿਅਕਤੀ ਨੂੰ ਏਅਰਲਿਫ਼ਟ ਕਰ ਕੇ ਸੁਰੱਖਿਅਤ ਬਚਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਆਫ਼ਤ 'ਚ ਫਸੇ ਵਿਅਕਤੀ ਦਾ ਹੌਂਸਲਾ ਬਣਾਏ ਰੱਖਣ ਲਈ ਰਾਤ ਭਰ ਪੁਲਸ ਟੀਮ ਦੇ ਨਾਲ ਲੋਕਾਂ ਦੀ ਭੀੜ ਵੀ ਉੱਥੇ ਜਮ੍ਹਾ ਰਹੀ।

PunjabKesariਰੋਸ਼ਨੀ ਦੀ ਵਿਵਸਥਾ ਕੀਤੀ ਗਈ ਅਤੇ ਲਾਊਡ ਸਪੀਕਰ ਰਾਹੀਂ ਦੱਸਿਆ ਜਾ ਰਿਹਾ ਸੀ ਕਿ ਉਸ ਨੂੰ ਬਚਾਉਣ ਲਈ ਲੋਕ ਪਹੁੰਚ ਰਹੇ ਹਨ। ਉਸ ਨੂੰ ਰਾਤ ਭਰ ਜਾਗਦੇ ਰਹਿਣ ਲਈ ਕਿਹਾ ਗਿਆ ਸੀ ਤਾਂ ਕਿ ਵਹਾਅ ਦਰਮਿਆਨ ਖੁਦ ਨੂੰ ਸੰਭਾਲ ਸਕੇ। ਦੱਸਣਯੋਗ ਹੈ ਕਿ ਪੂਰੇ ਬਿਲਾਸਪੁਰ ਜ਼ਿਲ੍ਹੇ 'ਚ ਐਤਵਾਰ ਦਿਨ ਭਰ ਤੇਜ਼ ਬਾਰਸ਼ ਹੋਈ, ਜਿਸ ਕਾਰਨ ਇਲਾਕੇ 'ਚ ਸਾਰੇ ਨਦੀ-ਨਾਲੇ ਭਰੇ ਹੋਏ ਹਨ ਅਤੇ ਜਨ ਜੀਵਨ 'ਤੇ ਵੀ ਅਸਰ ਪਿਆ ਹੈ।

PunjabKesari


DIsha

Content Editor

Related News