ਛੱਤੀਸਗੜ੍ਹ ਦੇ ਸਾਬਕਾ ਉੱਪ ਮੁੱਖ ਮੰਤਰੀ ਕੰਵਰ ਦੇ ਪੁੱਤਰ, ਨੂੰਹ ਤੇ ਮਾਸੂਮ ਪੋਤੀ ਦੀ ਹੱਤਿਆ

Thursday, Apr 22, 2021 - 10:37 AM (IST)

ਛੱਤੀਸਗੜ੍ਹ ਦੇ ਸਾਬਕਾ ਉੱਪ ਮੁੱਖ ਮੰਤਰੀ ਕੰਵਰ ਦੇ ਪੁੱਤਰ, ਨੂੰਹ ਤੇ ਮਾਸੂਮ ਪੋਤੀ ਦੀ ਹੱਤਿਆ

ਰਾਏਪੁਰ– ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ’ਚ ਅਣਵੰਡੇ ਮੱਧ ਪ੍ਰਦੇਸ਼ ਦੇ ਸਾਬਕਾ ਉੱਪ ਮੁੱਖ ਮੰਤਰੀ ਮਰਹੂਮ ਪਿਆਰੇ ਲਾਲ ਕੰਵਰ ਦੇ ਪੁੱਤਰ, ਉਨ੍ਹਾਂ ਦੀ ਨੂੰਹ ਅਤੇ ਮਾਸੂਮ ਪੋਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਕਾਤਲਾਂ ਨੇ ਜ਼ਿਲ੍ਹੇ ਉਰਗਾ ਥਾਣਾ ਖੇਤਰ ਦੇ ਭੌਸਮਾ ’ਚ ਬੁੱਧਵਾਰ ਸਵੇਰੇ ਪਿਆਰੇ ਲਾਲ ਕੰਵਰ ਦੇ ਪੁੱਤਰ ਹਰੀਸ਼ ਕੰਵਰ, ਉਨ੍ਹਾਂ ਦੀ ਨੂੰਹ ਸੁਮਿੱਤਰਾ ਕੰਵਰ ਅਤੇ ਮਾਸੂਮ ਪੋਤੀ ਦੀ ਹੱਤਿਆ ਕਰ ਦਿੱਤੀ। 

ਇਹ ਵੀ ਪੜ੍ਹੋ : CPM ਨੇਤਾ ਸੀਤਾਰਾਮ ਯੇਚੁਰੀ ਦੇ ਵੱਡੇ ਪੁੱਤਰ ਆਸ਼ੀਸ਼ ਦਾ ਕੋਰੋਨਾ ਨਾਲ ਦਿਹਾਂਤ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਕੁਝ ਸਮੇਂ ਬਾਅਦ ਪੁਲਸ ਸੁਪਰਡੈਂਟ ਮੀਣਾ ਵੀ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਡੌਗ ਸਕਵਾਡ ਅਤੇ ਫਾਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦੇ ਸਬੰਧ ’ਚ ਕਾਰਵਾਈ ਕੀਤੀ। ਪੁਲਸ ਨੂੰ ਕੁਝ ਖਾਸ ਜਾਣਕਾਰੀ ਮਿਲਣ ਦੀ ਖ਼ਬਰ ਹੈ। ਇਸ ਦੌਰਾਨ ਕੋਰਬਾ ਦੇ ਵਿਧਾਇਕ ਅਤੇ ਸੂਬੇ ਦੇ ਮਾਲੀਆ ਮੰਤਰੀ ਜੈਸਿੰਘ ਅਗਰਵਾਲ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ : ਆਕਸੀਜਨ ਦੀ ਘਾਟ 'ਤੇ ਹਾਈ ਕੋਰਟ ਨੇ ਕੇਂਦਰ ਨੂੰ ਪਾਈ ਝਾੜ, ਕਿਹਾ- 'ਤੁਸੀਂ ਸਮਾਂ ਲੈਂਦੇ ਰਹੋ ਅਤੇ ਲੋਕ ਮਰਦੇ ਰਹਿਣ'


author

DIsha

Content Editor

Related News