ਲਾਕਡਾਊਨ: ਬੱਕਰਾ ਚੋਰੀ ਦੀ ਸਜ਼ਾ ''ਚ ਪੰਚਾਇਤ ਨੇ ਜ਼ਬਤ ਕੀਤਾ ਘਰ ਦਾ ਸਾਮਾਨ

05/06/2020 4:16:36 PM

ਜਸ਼ਪੁਰਨਗਰ-ਦੇਸ਼ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਦੌਰਾਨ ਲਾਕਡਾਊਨ ਲਾਗੂ ਹੈ ਪਰ ਫਿਰ ਵੀ ਲੋਕ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾਕਡਾਊਨ ਦੇ ਨਿਯਮਾਂ ਪ੍ਰਤੀ ਅਣਗਹਿਲੀ ਵਰਤਦਿਆਂ ਹੋਇਆ ਪੰਚਾਇਤ ਇਕੱਠੀ ਹੋਈ। ਇਸ ਤੋਂ ਇਲਾਵਾ ਦੋਸ਼ੀ ਨੂੰ ਬੱਕਰਾ ਚੋਰੀ ਕਰਨ ਦੀ ਹੈਰਾਨੀਜਨਕ ਸਜ਼ਾ ਦਿੱਤੀ ਗਈ। 

ਦਰਅਸਲ ਇਹ ਮਾਮਲਾ ਇੱਥੋ ਦੇ ਜਸ਼ਪੁਰ ਜ਼ਿਲੇ 'ਚ ਕਾਂਸਾਬੇਲ ਤਹਿਸੀਲ ਦੀ ਗ੍ਰਾਮ ਪੰਚਾਇਤ ਡੇਂਗੁਰਜੋਰ ਦਾ ਹੈ, ਜਿੱਥੇ 2 ਦਿਨ ਪਹਿਲਾ ਡੇਂਗੁਰਜੋਰ ਵਾਸੀ ਸ਼ੰਕਰ ਯਾਦਵ ਦਾ ਇਕ ਬੱਕਰਾ ਚੋਰੀ ਹੋ ਗਿਆ ਸੀ। ਉਸ ਨੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਤਾਂ ਭਾਲ ਸ਼ੁਰੂ ਹੋਈ। ਇਸ ਦੌਰਾਨ ਪਿੰਡ ਦੇ ਸੁਦਰੋ ਰਾਮ ਦੇ ਘਰ ਦੀ ਤਲਾਸ਼ੀ ਦੌਰਾਨ ਬੱਕਰੇ ਦਾ ਵੱਢਿਆ ਹੋਇਆ ਸਿਰ ਅਤੇ ਮਾਸ ਮਿਲਿਆ। ਪਿੰਡ 'ਚ ਪੰਚਾਇਤ ਸੱਦਣ ਦਾ ਫੈਸਲਾ ਲਿਆ ਗਿਆ। 3 ਮਈ ਨੂੰ ਪੰਚਾਇਤ ਬੁਲਾਈ ਗਈ, ਜਿਸ 'ਚ ਲਗਪਗ 150 ਲੋਕ ਇਕੱਠੇ ਹੋਏ ਸਨ। ਲਗਪਗ ਇਕ ਘੰਟੇ ਤਕ ਚਲੀ ਬੈਠਕ 'ਚ ਮਾਮਲੇ ਦੀ ਸੂਚਨਾ ਪੁਲਸ ਨੂੰ ਨਾ ਦੇ ਕੇ ਪਿੰਡ 'ਚ ਨਿਬੇੜੇ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਦੋਸ਼ੀ ਸੁਦਰੋ ਰਾਮ ਨੂੰ ਸਜ਼ਾ ਦੇਣ 'ਤੇ ਚਰਚਾ ਹੋਈ ਤਾਂ ਉਸ ਖਿਲਾਫ ਦੋ ਬੱਕਰੇ ਤੇ ਇਕ ਟੈਲੀਵਿਜ਼ਨ ਦਾ ਜੁਰਮਾਨਾ ਲਾਇਆ ਗਿਆ। ਪੰਚਾਇਤ ਦੇ ਇਸ ਫੈਸਲੇ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ। ਇਸ ਨਾਲ ਮਾਹੌਲ ਭਖ ਗਿਆ ਪਰ ਪੰਚਾਇਤ ਨੇ ਆਪਣਾ ਫੈਸਲਾ ਨਹੀਂ ਬਦਲਿਆ। ਗਰੀਬੀ ਤੇ ਲਾਕਡਾਊਨ ਦਾ ਹਵਾਲਾ ਦਿੰਦਿਆਂ ਸੁਦਰੋ ਰਾਮ ਨੇ ਜੁਰਮਾਨਾ ਦੇਣ 'ਚ ਅਸਮਰੱਥਤਾ ਪ੍ਰਗਟਾਈ ਤਾਂ ਫਿਰ ਜੁਰਮਾਨੇ ਬਦਲੇ ਉਸ ਦੇ ਘਰ ਦਾ ਸਾਮਾਨ ਜ਼ਬਤ ਕਰ ਲਿਆ ਗਿਆ ਫਿਲਹਾਲ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।


Iqbalkaur

Content Editor

Related News