ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਕੀਤਾ IED ਧਮਾਕਾ, ਦੋ ਜਵਾਨ ਸ਼ਹੀਦ
Thursday, Jul 18, 2024 - 09:59 AM (IST)
ਬੀਜਾਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਇਕ ਬਾਰੂਦੀ ਸੁਰੰਗ 'ਚ IED ਧਮਾਕਾ ਕਰ ਦਿੱਤਾ, ਜਿਸ ਕਾਰਨ ਸਪੈਸ਼ਲ ਟਾਕਸ ਫੋਰਸ (STF) ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਦੇ ਤਰਰੇਮ ਥਾਣਾ ਖੇਤਰ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਘਟਨਾ ਵਿਚ STF ਦੇ ਦੋ ਜਵਾਨ- ਭਰਤ ਸਾਹੂ ਅਤੇ ਸਤਯੇਰ ਸਿੰਘ ਕਾਂਗੇ ਸ਼ਹੀਦ ਹੋ ਗਏ, ਜਦਕਿ 4 ਹੋਰ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ- ਲਾੜੇ ਨੂੰ ਜੈਮਾਲਾ ਪਾਉਣ ਤੋਂ ਮੁੱਕਰੀ ਲਾੜੀ; ਬੇਰੰਗ ਪਰਤੀ ਬਰਾਤ, ਜਾਣੋ ਪੂਰਾ ਮਾਮਲਾ
ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ, ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਨਕਸਲੀਆਂ ਦੇ ਦਰਭਾ ਡਿਵੀਜ਼ਨ, ਪੱਛਮੀ ਬਸਤਰ ਡਿਵੀਜ਼ਨ ਅਤੇ ਮਿਲਟਰੀ ਕੰਪਨੀ ਨੰਬਰ ਦੋ ਦੇ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ 16 ਜੁਲਾਈ ਨੂੰ ਇਨ੍ਹਾਂ ਜ਼ਿਲ੍ਹਿਆਂ ਤੋਂ STF, DRG ਅਤੇ CRPF ਦੇ ਕੋਬਰਾ ਬਟਾਲੀਅਨ ਦੇ ਸਾਂਝੇ ਦਲ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ- ਮਾਨਸੂਨ ਹੁਣ ਫੜੇਗਾ ਰਫ਼ਤਾਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਅਧਿਕਾਰੀਆਂ ਮੁਤਾਬਕ ਸੰਯੁਕਤ ਦਲ ਜਦੋਂ ਮੁਹਿੰਮ ਪੂਰੀ ਕਰ ਕੇ ਪਰਤ ਰਿਹਾ ਸੀ, ਤਾਂ ਬੁੱਧਵਾਰ ਦੇਰ ਰਾਤ ਬੀਜਾਪੁਰ ਜ਼ਿਲ੍ਹੇ ਦੇ ਤਰਰੇਮ ਖੇਤਰ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ, ਜਿਸ ਦੀ ਲਪੇਟ ਵਿਚ ਆ ਕੇ STF ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ 4 ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਖੇਤਰ ਵਿਚ ਵਾਧੂ ਸੁਰੱਖਿਆ ਫੋਰਸ ਨੂੰ ਭੇਜਿਆ ਗਿਆ ਅਤੇ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ। ਜ਼ਖ਼ਮੀ ਜਵਾਨਾਂ ਦੇ ਇਲਾਜ ਦੇ ਇੰਤਜ਼ਾਮ ਵੀ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿਚ ਨਕਸਲੀਆਂ ਖਿਲਾਫ਼ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ- 'ਅਗਨੀਵੀਰ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਪੁਲਸ ਦੀ ਨੌਕਰੀ 'ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8